ਪੰਨਾ:ਚੰਦ-ਕਿਨਾਰੇ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਤਸਵੀਰ

[ਮੇਰੀ ਕਵਿਤਾ ਦੇ ਆਤਮਕ ਪ੍ਰੇਮੀ, ਰੂਹ-ਰਸ ਦੇ ਸਵਰਨ-ਚਸ਼ਮੇ ਸੁਹਿਰਦ ਯਵਕ-ਬਾ: ਦੇਸ਼ ਰਾਜ ਗੁਪਤਾ ਜਦ ਆਪਣੇ ਰਾਜ ਬੀਕਾਨੇਰ ਜਾ ਬਿਰਾਜੇ-ਸਾਡੇ ਨਾਲੋਂ ਵਿਛੁੰਨ ਕੇ, ਤਾਂ ਮੇਰੀ ਕਵਿਤਾ ਦੀ ਕੋਮਲ ਆਤਮਾ ਤੇ ਧੁੰਦਲੀ ਜਿਹੀ ਚਿਤ੍ਰੀ ਗਈ ਇਕ ਤਸਵੀਰ ਉਹਨਾਂ ਦੇ ਵਿਯੋਗ ਦੀ, ਜਿਸ ਨੂੰ ਇਸ ਨੇ ਏਦਾਂ ਗਾਂਵਿਆ -ਰਾ: ਸਾਕੇ|

ਇਕ ਤਸਵੀਰ
ਚੰਨ ਸਰੀਰ
ਮੇਰੇ ਦਿਲ ਤੇ ਉਕਰੀ
ਮੇਰੀ ਰੂਹ ਤੇ ਚਿਤਰੀ,
ਕਿਸੇ ਮਧੁਰ ਤਸਵੀਰ ਕਾਰਨੇ
ਰੂਹ-ਰਸ ਦੇ ਰੰਗਲੇ ਭੰਡਾਰ ਨੇ
ਨਕਸ਼ ਕਹਿਰਦੇ
ਨੈਣ ਸ਼ਾਇਰ ਦੇ,
ਗੀਤ ਲਹਿਰ ਦੇ,
ਰੰਗਣ ਪਿਆਰੀ
ਰਚਨਾ ਨਿਆਰੀ

੯੯