ਪੰਨਾ:ਚੰਦ ਤਾਰੇ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ ਨਾਨਕ



ਸੂਰਜ ਬੰਸੀ ਬੰਸ ਵਾਲਾ, ਲੋਧੀਆਂ ਦੇ ਵੇਲੇ ਆਨ,
ਸੂਰਜ ਫੇਰ ਚੜ੍ਹਿਆ ਕਾਲੂ ਚੰਦ ਦੇ ਪ੍ਰਵਾਰ ਦਾ।
ਨਾਨਕ ਦੇ ਰੂਪ ਵਿਚ ਪ੍ਰਗਟ ਹੋਇਆ ਨੂਰ ਰੱਬੀ,
ਜੰਮਦੇ ਈ ਸਾਰ ਮਸਤਕ ਡਲ੍ਹਕਾਂ ਪਿਆ ਮਾਰਦਾ।
ਕਿਹਾ ਹਰਦਿਆਲ, ਹਰਦਿਆਲ ਹੋਈ ਅਸਾਂ ਉਤੇ,
ਵੇਖਿਆ ਨਵਿਸ਼ਤਾ ਜਦੋਂ ਸਚੀ ਸਰਕਾਰ ਦਾ।
ਬੈਠੇ ਜਦੋਂ ਪੜ੍ਹਨ ਆਪ ਪਾਂਹਦੇ ਨੂੰ ਪੜ੍ਹਾਉਣ ਲਗੇ,
ਖੋਲ੍ਹ ਖੋਲ੍ਹ ਦਸਿਆ ਨੇ ਭੇਦ ਓਂਕਾਰ ਦਾ।
ਏਸੇ ਤਰ੍ਹਾਂ ਕੁਤਬ ਤਾਈਂ ਚੋਰੋਂ ਕੁਤਬ ਕਰਨ ਵਾਂਗ,
ਅਖਰਾਂ ਦੇ ਅਰਥ ਦਸ ਡੁਬਿਆਂ ਨੂੰ ਤਾਰਦਾ।
ਕਦੇ ਹਰੇ ਖੇਤ ਕਰੇ ਵੇਂਹਦਿਆਂ ਹੀ ਝਟਪਟ,
ਜਿਥੇ ਭੋਲੇ ਭਾ ਪਹਿਲੋਂ ਮਝੀਆਂ ਨੂੰ ਚਾਰਦਾ।
ਕਿਤੇ ਬਨ ਵਿਚ ਸੁਤੇ ਹੋਇਆਂ ਨੂੰ ਤਕਾਲਾਂ ਤੀਕ,
ਢਲੇ ਨਾ ਪ੍ਰਛਾਵਾਂ ਬੂਟਾ ਚੌਰ ਜੇ ਝਲਾਰ ਦਾ।
ਕਿਤੇ ਵੇਖ ਵੇਖ ਧੀਰ ਬਝੂ ਰਾ ਬਲਾਰ ਦਾ,
ਸੁਤੇ ਬਾਬੇ ਉਤੇ ਸੱਪ ਫਣ ਜਾਂ ਖਲ੍ਹਾਰਦਾ।
ਸੌਦੇ ਪਤੇ ਲਈ ਜਦੋਂ ਪਿਤਾ ਜੀ ਨੇ ਹੁਕਮ ਕੀਤਾ,
ਚੂੜ੍ਹਕਾਣੇ ਪਹੁੰਚ ਬਾਬਾ ਦਿਲ ’ਚ ਵਿਚਾਰਦਾ।

-੧੧-