ਪੰਨਾ:ਚੰਦ ਤਾਰੇ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਨਫ਼ੇ ਵਾਲਾ ਕੰਮ ਕਰਾਂ ਪਿਤਾ ਜੀ ਦੀ ਆਗਿਆ ਏ,
ਭੁਖਿਆਂ ਨੂੰ ਦੇਣਾ ਵਡਾ ਨਫ਼ਾ ਹੈ ਵਪਾਰ ਦਾ।
ਝੱਟ ਸਾਰੀ ਰਕਮ ਦੀ ਰਸਦ ਪਾਈ ਫ਼ਕਰਾਂ ਨੂੰ,
ਕਨੀਆਂ ਨੂੰ ਝਾੜ ਪੈਰ ਪਿਛਾਂਹ ਨੂੰ ਹਲਾਰ ਦਾ।
ਮਾਪਿਆਂ ਦਾ ਖ਼ੌਫ਼ ਡਾਹਢਾ ਲੱਖ ਭਾਵੇਂ ਵਲੀ ਹੋਈਏ,
ਲੁਕ ਛੁਪ ਜੂਹੀਂ ਬੇਲੀਂ ਵਕਤ ਗੁਜ਼ਾਰਦਾ।
ਭਖੇ ਤੇ ਕ੍ਰੋਧ ਨਾਲ ਲਾਲ ਪੀਲੇ ਪਿਤਾ ਹੋਏ,
ਹਾਕਮ ਬੁਲਾਰ ਝਟ ਤਪਿਆਂ ਨੂੰ ਠਾਰਦਾ।
ਰੋਕੋ ਟੋਕੋ ਮੂਲ ਨਾਹੀਂ ਰੱਬ ਦਿਆਂ ਪਿਆਰਿਆਂ ਨੂੰ,
ਖਰਚ ਜਿੱਨਾ ਕਰਨ ਹੋਊ ਸਾਡੇ ਹੀ ਭੰਡਾਰ ਦਾ।
ਮੁਕਦੀ ਕੀ, ਏਸੇ ਤਰ੍ਹਾਂ ਸਾਰਾ ਜੱਗ ਤਾਰਿਆ ਨੇ,
ਕਿਤੇ ਕਰਾਮਾਤਾਂ ਕਿਤੇ ਕੰਮ ਪ੍ਰਚਾਰ ਦਾ।
ਕਦੇ ਰੇਠਾ ਮਿਠਾ ਕੀਤਾ, ਮੱਕੇ ਨੂੰ ਭਵਾਇਆ ਕਦੇ,
ਕਦੇ ਉਪਦੇਸ਼ ਦੇ ਦੇ ਵਿਗੜੇ ਸਵਾਰਦਾ।
ਪੱਥਰਾਂ ਨੂੰ ਮੋਮ ਕਰ, ਪੰਜੇ ਨਾਲ ਠਲ੍ਹ ਕਦੇ,
ਸਮਝ ਕੇ ਰਾਈ ਹਦਵਾਟੇ ਹੀ ਖਲ੍ਹਾਰਦਾ।
'ਹਿੰਦੀ' ਹਿੰਦੂ ਮੁਸਲਮਾਨ ਵਾਲਾ ਭਰਮ ਗਵਾਏ ਕਿਤੇ,
ਬੰਦਿਆਂ ਨੂੰ ਭੇਤ ਕਿੱਥੋਂ ਆਏ ਅਪ੍ਰਮਪਾਰ ਦਾ।

-੧੨-