ਪੰਨਾ:ਚੰਦ ਤਾਰੇ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਚਾ ਸੌਦਾ



ਬਾਬੇ ਕੋਲ ਬਹਿ ਕੇ ਕਾਲੂ ਝੁਰਨ ਲੱਗਾ,
ਵਹੀਆਂ ਤਾਰੀਆਂ ਚਾਨਣਾ ਸਾਰੀਆਂ ਤੂੰ।
ਪਾਂਧੇ ਪਾਸ ਵੀ ਪੂਰੀਆਂ ਪਾ ਲਈਆਂ,
ਗਾਈਂ ਮਹੀਆਂ ਵੀ ਸੋਹਣੀਆਂ ਚਾਰੀਆਂ ਤੂੰ।
ਵਾਹੀ ਖੇਤੀ ਵੀ ਲਾ ਛੱਡੀ ਤਾਰ ਬੰਨੇ,
ਕੀਤੇ ਸਭ ਕੰਮ ਵਾਂਗ ਵਗਾਰੀਆਂ ਤੂੰ।
ਡੰਡੇ ਫੜਨ ਦੀ ਨਿਯਤ ਤਾਂ ਨਹੀਂ ਧਾਰੀ?
ਸਾਧਾਂ ਨਾਲ ਲਾਉਂਦਾ ਫਿਰੇਂ ਯਾਰੀਆਂ ਤੂੰ।

ਸਾਡੇ ਧੌਲਿਆਂ ਵੱਲ ਖ਼ਿਆਲ ਕਰ ਕੁਛ,
ਦਾਹੜੀ ਮੂੰਹ ਆਈ ਬੁਧੀਵਾਨ ਹੈਂ ਤੂੰ।
ਤੋਰ ਤੁਰੇਗੀ ਇਸ ਤਰ੍ਹਾਂ ਕਿਵੇਂ ਘਰ ਦੀ,
ਕਿਹੜੇ ਵਹਿਣ ਦੇ ਵਿਚ ਗਲਤਾਨ ਹੈਂ ਤੂੰ।
ਹਛਾ ਬੀਤ ਗਈ ਦੀ ਹੁਣ ਘਸੀਟ ਕਾਹਦੀ,
ਹੱਥੋਂ ਛੁਟਿਆ ਤੀਰ ਨਾ ਮੁੜੇ ਕੋਈ।

-੧੩-