ਪੰਨਾ:ਚੰਦ ਤਾਰੇ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪੰਜਾ ਸਾਹਿਬ


ਹਸਨ ਅਬਦਾਲ ਦੀਆਂ ਪਰਬਤਾਂ ਦੀ ਉਚ ਟੀਸੀ,
ਰਹੇ ਇਕ ਵਲੀ, ਜਿਹਨੂੰ ਮਾਣ ਸੀ ਕਮਾਈ ਦਾ।
ਨਾਮ ਸੀ ਕੰਧਾਰੀ ਓਹਦਾ ਪਈ ਮੰਨੇ ਖ਼ਲਕ ਸਾਰੀ,
ਪੂਰਾ ਕਰਨੀਆਂ ਦਾ ਕਾਰੀ ਸਮੇਂ ਆਪਣੇ ਸਦਾਈ ਦਾ।
ਨਾਲ ਤਕਦੀਰ ਗੁਰੂ ਨਾਨਕ ਜੀ ਆਨ ਪੁਜੇ,
ਫਿਰਦੇ ਫਿਰੌਂਦੇ ਸੈਲ ਕਰਦੇ ਲੋਕਾਈ ਦਾ।
ਧੁਮਾਂ ਬਾਬੇ ਹੋਰਾਂ ਦੀਆਂ ਵਲੀ ਨੇ ਵੀ ਸੁਣ ਲਈਆਂ,
ਆਣ ਪਿੜ ਬਝਾ ਗਿਆਨ ਰੁਚੀਆਂ ਦੀ ਲੜਾਈ ਦਾ।
ਲੌਂਦਰਾਂ, ਨਕਾਲਾਂ, ਧੋਬੀ ਪਟੜੇ ਤੇ ਥੋਥ ਚਲੇ,
ਚੜ੍ਹਦੇ ਤੋਂ ਚੜ੍ਹਦਾ ਸੀ ਦਾ ਹਰ ਦਾਈ ਦਾ।
ਮਾਰ ਕੇ ਉਖੇੜ ਬਾਬੇ ਵਲੀ ਤਾਈਉਂ ਕਢ ਢਾਇਆ,
ਫੁਰਿਆ ਨਾ ਦਾ ਉਕਾ ਉਹਦੀ ਚਤਰਾਈ ਦਾ,
ਕੱਖਾਂ ਕੋਲੋਂ ਹੌਲਾ ਹੋਇਆ, ਪਾਣੀ ਕੋਲੋਂ ਪਤਲਾ,
ਸੂਫ਼ੀਆਂ ਦੇ ਨਾਲ ਭਲਾ ਪੂਰਾ ਕਿਥੋਂ ਆਈ ਦਾ।
ਮਾਣ ਮਤਾ ਫੇਰ ਵੀ ਨਾ ਮੰਨਿਆ ਤੇ ਕਹਿਣ ਲੱਗਾ,
ਦੱਸ ਕਰਾਮਾਤ ਜੇ ਕੋਈ ਦਾਹਵਾ ਈ ਖ਼ੁਦਾਈ ਦਾ।
ਬਾਬੇ ਕਿਹਾ ਭਾਈ ਜਿਹਨੂੰ ਪਿਆ ਕਰਾਮਾਤ ਆਖੇਂ,
ਮੇਰੇ ਭਾਣੇ ਖੇਡ ਨਿਰਾ ਚਿਤ ਦੀ ਸਫ਼ਾਈ ਦਾ।

-੧੬-