ਪੰਨਾ:ਚੰਦ ਤਾਰੇ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਗਾ ਤੇਰੀ ਮਰਜ਼ੀ ਜੇ ਰੀਝੀਂ ਕਰਾਮਾਤ ਉਤੇ,
ਦੇਖ ਹੱਥ ਕਿਵੇਂ ਹੱਥੀਂ ਸਰ੍ਹੋਂ ਨੂੰ ਜਮਾਈ ਦਾ।
ਉਹਦੀ ਸਾਰੀ ਕਰਨੀ ਤੇ ਬਾਬੇ ਪਾਣੀ ਫੇਰ ਦਿੱਤਾ ਝਟ,
ਦੱਸ ਦਿੱਤਾ ਪੁਟ ਸੋਮਾ ਪਾਣੀ ਏਵੇਂ ਵਗਾਈ ਦਾ।
ਤੇਲ ਵਾਂਗੂ ਖਿੱਚ ਲਿਆ ਨੀਰ ਓਹਦੇ ਚਸ਼ਮੇ ਦਾ,
ਸੁਕਾ ਦੀਵਾ ਦੇਵੇ ਕੰਮ ਕਿਵੇਂ ਰੁਸ਼ਨਾਈ ਦਾ।
ਤਲੋ-ਮੱਛੀ ਹੋਣ ਲੱਗਾ, ਬੜਾ ਘਬਰੌਣ ਲਗਾ,
ਫ਼ਟਕ ਹੋਇਆ ਰੰਗ ਜਿਵੇਂ ਕਾਗਤ ਹਨਾਈ ਦਾ।
ਧੱਕ ਕੇ ਪਹਾੜ ਉਤੋਂ ਗੁੱਸੇ ਨਾਲ ਰੇਹੜ ਦਿੱਤਾ,
ਬਾਬੇ ਹੋਰਾਂ ਜਾਤਾ ਜਿਹਨੂੰ ਦਾਣਾ ਇਕ ਰਾਈ ਦਾ।
ਠਲ੍ਹ ਦਿੱਤਾ ਪੰਜੇ ਨਾਲ ਜਿਹਾ ਮੁੜ ਹਿਲਿਆ ਨਾ,
ਅਜੇ ਤਕ ਸਾਮਲ ਤਕ ਪੰਜਾ ਦਰਸ਼ਨਾਈ ਦਾ।
ਨਿਮੋਝੂਨ ਹੋਇਆ ਵਲੀ, ਬਾਬੇ ਜੀ ਦੀ ਸ਼ਰਨ ਆਇਆ,
ਡਿੱਗਾ ਆਣ ਪੈਰੀਂ ਦਾਵਾ ਛੱਡ ਔਲਿਆਈ ਦਾ।
ਬਾਬੇ ਝਟ ਗਲ ਲਾਇਆ, ਖੋਲ੍ਹੀਆਂ ਗਿਆਨ ਅੱਖੀਂ,
ਦਸਿਆ ਪਿਆਰਿਆ ਕਿਤੇ ਲੱਭਣ ਨਹੀਂ ਜਾਈ ਦਾ।
ਦਿਲ ਵਾਲੇ ਚੌਖਟੇ ’ਚ ਜੜੀ ਉਹਦੀ ਮੂਰਤੀ ਏ,
ਵੇਖਣ ਨੂੰ ਮੀਟ ਅਖੀਂ ਧੌਣ ਨੂੰ ਨਿਵਾਈ ਦਾ।
ਐਸਾ ਉਪਦੇਸ਼ ਹੋਇਆ ਆਣ ਕੇ ਗਿਆਨ ਵਾਲਾ,
ਵਲੀ ਜਿਹਾ ਦੂਈ ਹੋਇਆ ਹਾਮੀ ਏਕਤਾਈ ਦਾ।
'ਹਿੰਦੀ' ਸਾਫ਼ ਦਸਿਆ ਪਿਆਰ ਨਾਲ ਬਾਬਾ ਜੀ ਨੇ,
ਵਲੀਆਂ ਦੇ ਤਾਈਂ ਕਿਵੇਂ ਸਿੱਧੇ ਰਾਹ ਪਾਈ ਦਾ।

-੧੭-