ਪੰਨਾ:ਚੰਦ ਤਾਰੇ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਚਰ ਭਲਾ ਸਾਨੂੰ ਕਾਹਦਾ ਤੌਖਲਾ ਏ,
ਜਿਚਰ ਮਿਹਰ ਦੀ ਨਜ਼ਰ ਸਰਕਾਰ ਦੀ ਏ।
ਬਾਜਾਂ ਵਾਲਿਆ ਝਬਦੇ ਬਹੁੜ ਹੁਣ ਤਾਂ,
ਇੱਕੋ ਸਿੱਕ ਬੱਸ ਤੇਰੇ ਦੀਦਾਰ ਦੀ ਏ।

ਉੱਪਰ ਥੱਲੀਆਂ ਦੇਖ ਕੇ ਸਮੇਂ ਦੀਆਂ,
ਬੜਾ ਸ਼ੁਕਰ ਜਿਹੜਾ ਪੰਥ ਡੋਲਿਆ ਨਾ।
ਭਾਣਾ ਮੰਨਦਾ ਰਿਹਾ ਕਰਤਾਰ ਵਾਲਾ,
ਸ਼ਾਂਤਮਈ ਰੱਖੀ, ਮੂੰਹੋਂ ਬੋਲਿਆ ਨਾ।
ਹੱਥੋਂ ਆਣ ਨੂੰ ਰਤਾ ਨਾ ਜਾਣ ਦਿੱਤਾ,
ਸਮਝ ਪਤ ਤੇਰੀ ਏਹਨੂੰ ਰੋਲਿਆ ਨਾ।
ਪਏ ਲੱਖ ਮੁਆਮਲੇ ਚਾਬੀਆਂ ਦੇ,
ਸ਼ਹਿਣ ਸ਼ਕਤੀਆਂ ਦਾ ਜਿੰਦਾ ਖੋਲ੍ਹਿਆ ਨਾ।

ਓਸੇ ਤਰ੍ਹਾਂ ਹੁਣ ਵੀ ਜਥੇਬੰਦੀਆਂ ਨੇ,
ਐਪਰ ਲੋੜ ਤੈਂ ਜਹੇ ਜਥੇਦਾਰ ਦੀ ਏ।
ਬਾਜਾਂ ਵਾਲਿਆ ਝਬਦੇ ਬਹੁੜ ਹੁਣ ਤਾਂ,
ਇੱਕੋ ਸਿੱਕ ਬੱਸ ਤੇਰੇ ਦੀਦਾਰ ਦੀ ਏ।

-੨੦-