ਪੰਨਾ:ਚੰਦ ਤਾਰੇ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਮਤਕਾਰ ਤੇਰਾ



ਝੁੱਲੀ ਜਦੋਂ ਅੰਧੇਰੜੀ ਦੇਸ਼ ਉਤੇ,
ਤਦੋਂ ਆਨ ਹੋਇਆ ਚਮਤਕਾਰ ਤੇਰਾ।
ਚੜ੍ਹਿਆ ਚੌਧਵੀਂ ਦਾ ਚੰਨ ਵੱਲ ਪੂਰਬ,
ਪਟਨੇ ਸਾਹਿਬ ਵਿਚ ਹੋਇਆ ਅਵਤਾਰ ਤੇਰਾ।
ਵਿਗੜੀ ਦੇਸ਼ ਦੀ ਦਿਸ਼ਾ ਸਵਾਰ ਗਿਆ,
ਆਉਣਾ ਨੀਲੇ ਤੇ ਹੋ ਕੇ ਅਸਵਾਰ ਤੇਰਾ।
ਤੂੰਹੀਓਂ ਜਿੰਦ ਪਾਈ ਮੋਇਆਂ ਧੜਾਂ ਅੰਦਰ,
ਹਰ ਬਚਨ ਸੀ ਅੰਮ੍ਰਿਤ ਦੀ ਧਾਰ ਤੇਰਾ।
ਸਵਾ ਲੱਖ ਹੋਏ ਜਿਚ ਇਕ ਕੋਲੋਂ,
ਜਿਤੇ ਬਾਜ਼ ਚਿੜੀਆਂ ਨਾਂ ਚਿਤਾਰ ਤੇਰਾ।
ਡਾਹਡਾ ਬੰਨ੍ਹਿਆ ਬਾਨ੍ਹਣੂ ਪਾਪੀਆਂ ਦਾ,
ਸੱਚਾ ਧਰਮ ਦਾ ਲੱਗਾ ਦਰਬਾਰ ਤੇਰਾ।
ਸਾਨੂੰ ਭੁਲਦਾ ਨਹੀਂ ਕੁਰਬਾਨ ਹੋਣਾ,
ਪਿਆਰੇ ਪੰਥ ਤੋਂ ਸਣੇ ਪ੍ਰਵਾਰ ਤੇਰਾ।
ਦੇਣੀ ਆਪ ਪ੍ਰੇਰਨਾ ਪਿਤਾ ਜੀ ਨੂੰ,
ਕਹਿਣਾ ਬਚਿਆਂ ਨੂੰ ਬਾਰਮ-ਬਾਰ ਤੇਰਾ।
ਜਿੰਦ ਜਾਨ ਘੁਮਾ ਦਿਓ ਪੰਥ ਉਤੋਂ,
ਐਸਾ ਪੰਥ ਦੇ ਨਾਲ ਪਿਆਰ ਤੇਰਾ।
ਜਹੜੇ ਸਮੇਂ ਪ੍ਰੀਖਿਆ ਲੈਣ ਕਾਰਨ,
ਆਉਣਾ ਤੰਬੂ ਥੀਂ ਸਣੇ ਤਲਵਾਰ ਤੇਰਾ।

-੨੧-