ਪੰਨਾ:ਚੰਦ ਤਾਰੇ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੇਰ ਨਿਕਲੇ


ਪੋਹ ਮਾਘ ਕੜਾਕੇ ਦੀ ਠੰਡ ਅੰਦਰ,
ਜਿਵੇਂ ਲਿਸ਼ਕਦਾ ਸੂਰਜ ਉਸ਼ੇਰ ਨਿਕਲੇ
ਤਿਵੇਂ ਜਾਨੋ ਚਮਕੌਰ ਦੇ ਜੰਗ ਅੰਦਰ,
ਚਮਕਾਂ ਮਾਰ ਅਜੀਤ ਦਲੇਰ ਨਿਕਲੇ।
ਛੋਟੀ ਉਮਰ ਤੋਂ ਪੈਂਤੜੇ ਜਾਣਦੇ ਸਨ,
ਢਾਕੇ ਢਾਲ, ਹਥ ਪਕੜ ਸ਼ਮਸ਼ੇਰ ਨਿਕਲੇ।
ਜੱਗ ਜਿਨ੍ਹਾਂ ਨੂੰ ਪੌਣੇ ਵਿਚਾਰਦਾ ਸੀ,
ਵਲਾ ਪਿਆ ਤੇ ਪੌਣਿਓਂ ਸੇਰ ਨਿਕਲੇ।
ਪੂਜਯ ਪਿਤਾ ਦੀ ਆਗਿਆ ਲਈ ਕਾਹਦੀ,
ਜਾਨੋ ਪੁੰਨ ’ਚੋਂ ਦਿਨਾਂ ਦੇ ਫੇਰ ਨਿਕਲੇ।
ਹੋਣਹਾਰ ਬਰੂਟੀ ਦੇ ਪਤ ਧੰਦੇ,
ਅੰਤ ਸ਼ੇਰਾਂ ਦੇ ਜਣੇ ਹੋਏ ਸ਼ੇਰ ਨਿਕਲੇ।

ਅੰਮ੍ਰਿਤਧਾਰੀ ਅਜੀਤ ਦੀ ਖੜਗ ਉਤੇ,
ਅੰਮ੍ਰਿਤਪਾਣ ਸੀ ਪਿਤਾ ਦੀ ਚੜ੍ਹੀ ਹੋਈ।
ਮਰਨ ਮਾਰਨ ਤੋਂ ਮੂਲ ਨਾ ਝਿਜਕਦੇ ਸਨ,
ਧੁਰੋਂ ਮਰਨ ਦੀ ਪੱਟੀ ਸੀ ਪੜ੍ਹੀ ਹੋਈ।
ਸੋਹਲ ਦੇਹੀ ਪਿਆਰਾਂ ਦੀ ਪਲੀ ਹੋਈ,
ਨਿਡਰਤਾ ਨਾਲ ਗਲੇਫ਼ੀ ਤੇ ਮੜ੍ਹੀ ਹੋਈ।

-੨੪-