ਪੰਨਾ:ਚੰਦ ਤਾਰੇ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੂਰਮਗਤੀ ਦੇ ਮੱਖਣੀ ਗੁਨ੍ਹੀ ਹੋਈ,
ਖਾ ਖਾ ਔਕੜਾਂ ਦੇ ਸੇਕ ਰੁੜ੍ਹੀ ਹੋਈ।
ਗੱਜੀ ਜਦੋਂ ਰਣਭੂਮੀ 'ਚ ਸ਼ੇਰ ਵਾਂਗਰ,
ਦੁਤੀ ਕਿਹੜਾ ਜੋ ਬਚ ਕੇ ਫੇਰ ਨਿਕਲੇ?
ਹੋਣਹਾਰ ਬਰੂਟੀ ਦੇ ਪੱਤ ਧੰਦੇ,
ਅੰਤ ਸ਼ੇਰਾਂ ਦੇ ਜਣੇ ਹੋਏ ਸ਼ੇਰ ਨਿਕਲੇ।

ਲਾਹ ਕੇ ਆਹੂਆਂ ਦੇ ਆਹੁ ਵੈਰੀਆਂ ਦੇ,
ਸਥਰ ਖਾਨਾਂ ਦੇ ਖ਼ਾਨ ਸਵਾ ਦਿਤੇ।
ਸਾਹਿਬਜ਼ਾਦੇ ਨੇ ਤੀਰਾਂ ਤੇ ਤੀਰ ਛੱਡ ਛੱਡ,
ਪਾਪੀ ਵਾਂਗ ਕਮਾਨ ਲਿਫ਼ਾ ਦਿਤੇ।
ਫੜ ਫੜ ਕਈ ਚੁਗੱਤੇ ਤੇ ਬਾਈ ਧਾਰੇ,
ਸੋਹਣੀ ਤੇਗ ਦੀ ਧਾਰ ਰੁੜ੍ਹਾ ਦਿਤੇ।
ਚੌਸਰ ਧਰਮ ਵਿਚ ਸਿਰ ਧੜ ਦੀ ਖੇਡ ਬਾਜ਼ੀ,
ਬੜਿਆਂ ਬੜਿਆਂ ਦੇ ਛਿੱਕੇ ਛੁੜਾ ਦਿਤੇ।
ਲੜਦੇ ਲੜਦੇ ਘੇਰੇ ਦੇ ਵਿਚ ਆਏ,
ਵੈਰੀ ਖੁੰਬਾਂ ਵਾਂਗ ਆ ਚੁਫੇਰ ਨਿਕਲੇ।
ਓੜਕ ਹੋਏ ਸ਼ਹੀਦ ਨਾ ਪਿਛਾਂਹ ਪਰਤੇ,
ਅੰਤ ਸ਼ੇਰਾਂ ਦੇ ਜਣੇ ਹੋਏ ਸ਼ੇਰ ਨਿਕਲੇ।

ਸੁਣਿਆ ਜਦੋਂ ਕਿ ਵੀਰ ਸ਼ਹੀਦ ਹੋਇਆ,
ਡਾਹਡੇ ਜੋਸ਼ ਦੇ ਵਿਚ ਜੋਝਾਰ ਆਇਆ।
ਜ਼ੋਰਾਵਰ ਸਿੰਘ ਫਤਹ ਸਿੰਘ ਗਏ ਓਧਰ,
ਕੱਲੇ ਵੀਰ ਦਾ ਬੜਾ ਪਿਆਰ ਆਇਆ।
ਮੈਂ ਵੀ ਪਹੁੰਚਸਾਂ ਵੈਰੀ ਦੇ ਕੋਲ ਝਬਦੇ,
ਪੁਛਣ ਪਿਤਾ ਜੀ ਤੋਂ ਬਰਖੁਰਦਾਰ ਆਇਆ।

-੨੫-