ਪੰਨਾ:ਚੰਦ ਤਾਰੇ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਤਾ ਜੀ ਨੇ ਆਗਿਆ ਬਖ਼ਸ਼ ਦਿਤੀ,
ਪਾਣੀ ਪੀਣ ਦਾ ਫ਼ੇਰ ਵਿਚਾਰ ਆਇਆ।
ਪਾਣੀ ਚਲ ਅਜੀਤ ਦੇ ਪਾਸ ਪੀਣਾ,
ਸਾਡੇ ਕਥਨ ਵਿਚ ਨਾ ਹੇਰ ਫੇਰ ਨਿਕਲੇ।
ਕਠੇ ਹੋਏ ਅਜੀਤ ਜੁਝਾਰ ਦੋਵੇਂ,
ਅੰਤ ਸ਼ੇਰਾਂ ਦੇ ਜਣੇ ਹੋਏ ਸ਼ੇਰ ਨਿਕਲੇ।

ਓਸੇ ਦਿਨ ਤੋਂ ਹੀ ਲੈ ਕੇ ਅੱਜ ਤੀਕਣ,
ਸਹਿਬਜ਼ਾਦਿਆਂ ਦਾ ਦਿਨ ਮਨਾਈਦਾ ਏ।
ਨਜ਼ਮਾਂ ਲੈਕਚਰ ਉਪਦੇਸ਼ ਵੀ ਸੁਣੀਦੇ ਨੇ,
ਵਾਹਵਾਹ ਕਹੀਦਾ ਸਿਰ ਹਲਾਈਦਾ ਦੇ।
ਸਾਹਿਬਜ਼ਾਦੇ ਮਾਸੂਮਾਂ ਦੀ ਗੱਲ ਸੁਣ ਸੁਣ,
ਆਪ ਰੋਈਦਾ ਜੱਗ ਰਵਾਈਦਾ ਏ।
ਸੇਵਾ ਪੰਥ ਦੀ ਕਦੇ ਜੇ ਪਵੇ ਕਰਨੀ,
ਭਾਰ ਸਮਝ ਕੇ ਕੱਨ੍ਹ ਖਸਕਾਈਦਾ ਏ।
ਇਹ ਹਨ ਸਮਝਦੇ ਓਹਨਾਂ ਕੀ ਖਟਿਆ ਏ,
ਜੇਹੜੇ ਪੰਥ ਹਿਤ ਹੋ ਹੋ ਕੇ ਢੇਰ ਨਿਕਲੇ।
'ਹਿੰਦੀ’ ਓਸ ਦਸਮੇਸ਼ ਦੇ ਅਸੀਂ ਸਾਜੇ,
ਜੀਹਦੇ ਗਿੱਦੜ ਵੀ ਸ਼ੇਰਾਂ ਦੇ ਸ਼ੇਰ ਨਿਕਲੇ।

-੨੬-