ਪੰਨਾ:ਚੰਦ ਤਾਰੇ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕ੍ਰਿਪਾਨ ਵਾਲੇ


ਸਿਖ-ਮਤ ਸਿਖਣੇ ਨੂੰ ਸਿੰਘ ਤੱਕ ਤੱਕ ਥੱਕੇ,
ਛੇਤੀ ਛੇਤੀ ਬੌਹੜ ਸਿੱਖੀ ਸਿਖਿਆ ਸਖਾਣ ਵਾਲੇ।
ਅਗੇ ਨਾਲੋਂ ਢੇਰ ਈ ਹਨੇਰ ਫੇਰ ਹੋਣ ਲੱਗਾ,
ਓਹ ਫੜ ਫੇਰ ਸ਼ਮਸ਼ੇਰ ਉਚੀ ਸ਼ਾਨ ਵਾਲੇ।
ਤੀਰ ਉਤੇ ਤੀਰ ਛਡ, ਬੀਰ ਰੰਧੀਰ ਆ ਕੇ,
ਤੀਰ ਖਾ ਖਾ ਤੀਰ ਹੋਣ ਈਰਖਾ ਮਚਾਣ ਵਾਲੇ।
ਬਾਜਾਂ ਦੇ ਉਡਾਣ ਵਾਲੇ, ਕਲਗੀ ਨਿਸ਼ਾਨ ਵਾਲੇ,
ਸੁੱਤੀ ਹਿੰਦ ਤਾਈਂ ਆਂ ਜਾ ਝੂਣ ਕੇ ਜਗਾਣ ਵਾਲੇ।
ਨੀਲੇ ਘੋੜ ਉਤੇ ਕਦੀ ਆਸਨ ਜਮਾਣ ਵਾਲੇ,
ਕਦੇ ਰਾਜ ਗੱਦੀ ਬਹਿ ਕੇ ਰਾਜ ਦੇ ਕਮਾਣ ਵਾਲੇ।
ਬੋਲ ਬਾਬੇ ਨਾਨਕ ਦੇ ਪਾਲ ਕੇ ਵਖਾਣ ਵਾਲੇ,
ਪੋਟੇ ਮਿਣ ਮਿਣ ਪੰਥ ਖਾਲਸਾ ਸਜਾਣ ਵਾਲੇ।
ਹਸ ਹਸ ਪਿਤਾ ਜੀ ਨੂੰ ਦਿੱਲੀ ਭਜਵਾਣ ਵਾਲੇ,
ਅੱਖੀਆਂ ਦੇ ਚਾਨਣਾਂ ਨੂੰ ਪੰਥ ਤੋਂ ਘੁਮਾਣ ਵਾਲੇ।
ਪਾਪੀਆਂ ਨੂੰ ਭੁਖ ਪ੍ਰਤੱਖ ਦਖਲਾਣ ਵਾਲੇ,
ਸਵਾ ਲੱਖ ਨਾਲ ਸਿਖ ਇਕ ਨੂੰ ਲੜਾਨ ਵਾਲੇ।


-੨੭-