ਪੰਨਾ:ਚੰਦ ਤਾਰੇ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਹਾਰਾਜਾ ਰੰਜੀਤ ਸਿੰਘ


ਪੋਹ ਫੁਟਦੀ ਜੀਹਦੇ ਸਵਾਗਤਾਂ ਨੂੰ,
ਓਹ ਪੰਜਾਬ ਦੀ ਸੋਹਣੀ ਸਵੇਰ ਸੈਂ ਤੂੰ।
ਜੇਹੜੇ ਘਰ ਗਰੀਬੀ ਦੇ ਕਿਰੇ ਹੰਝੂ,
ਓਥੇ ਮੋਤੀਆਂ ਦੇ ਲੌਂਦਾ ਢੇਰ ਸੈਂ ਤੂੰ।
ਦਾਨ ਕਰਨ ਵਿਚ ਕਰਨ ਤੋਂ ਲਈ ਬਾਜ਼ੀ,
ਅਰਜਨ ਬੀਰ ਦੇ ਵਾਂਗ ਦਲੇਰ ਸੈਂ ਤੂੰ।
ਤੇਰੇ ਘੋੜੇ ਦੇ ਅਟਕ ਨੇ ਸੁੰਮ ਚੁੰਮੇ,
ਦੇਂਦਾ ਮੂੰਹ ਦਰਿਆਵਾਂ ਦੇ ਫ਼ੇਰ ਸੈਂ ਤੂੰ।
ਜਬਰ ਵਾਂਗ ਰਹਿਓਂ ਉਤੇ ਜਾਬਰਾਂ ਦੇ,
ਤਿੰਨ ਕਾਲ ਨਹੀਂ ਬਣਿਆ ਸ਼ੇਰ ਸੈਂ ਤੂੰ।
ਮਹਾਂ ਸਿੰਘ ਦੇ ਚਾਨਣਾ ਮਹਾਂ ਪੁਰਸ਼ਾਂ,
ਸਚਮੁਚ ਪੰਜਾਬ ਦਾ ਸ਼ੇਰ ਸੈਂ ਤੂੰ।

ਸੂਰਜ ਪੰਜਾਂ ਦਰਿਆਵਾਂ ਵਿਚ ਚਮਕਦਾ ਸੀ,
ਤੇਰੇ ਰਾਜ ਦੇ ਸੋਹਣੇ ਨਜ਼ਾਰਿਆਂ ਦਾ।
ਏਹਨਾਂ ਪੰਜਾਂ ਦੇ ਵਿਚ ਸੀ ਪ੍ਰਾਣ ਤੇਰੇ,
ਤੂੰ ਵੀ ਪਿਆਰਾ ਸੈਂ ਪੰਜਾਂ ਪਿਆਰਿਆਂ ਦਾ।
ਲੋਹੇ ਆਏ ਤੇ ਪਾਰਸਾ ਬਣੇ ਸੋਨੇ,
ਘੱਟਾ ਹੂੰਝ ਕੇ ਤੇਰੇ ਦਵਾਰਿਆਂ ਦਾ।

-੨੯-