ਪੰਨਾ:ਚੰਦ ਤਾਰੇ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਵੀ ਵੇਖਿਆ ਜਾ ਸਰਹੰਦ ਅੰਦਰ,
ਕਾਫ਼ੀ ਰੁਅਬ ਹੈ ਤੇਰੇ ਲਲਕਾਰਿਆਂ ਦਾ।
ਜਿਥੇ ਬਿਜਲੀਆਂ ਚਮਕੀਆਂ ਜ਼ੁਲਮ ਦੀਆਂ,
ਓਥੇ ਜੰਗੀ ਮਚਾਂਦਾ ਹਨੇਰ ਸੈਂ ਤੂੰ।
ਤੇਰੀ ਜੂਹ ਵਿਚ ਬਿੱਲੇ ਨਾ ਬਿਰਕ ਸਕੇ,
ਸਚਮੁਚ ਪੰਜਾਬ ਦਾ ਸ਼ੇਰ ਸੈਂ ਤੂੰ।

ਤੇਰੇ ਦੇਸ਼ ਵਿਚ ਜਿਹੜੇ ਫਸਾਦ ਲੋੜਨ,
ਜ਼ਰਬਾਂ ਖਾ ਖਾ ਦਫ਼ਾ ਹੋ ਜਾਵਸਣਗੇ।
ਖਾਤਰ ਜਮ੍ਹਾ ਰਖਣ ਚੱਲੂ ਪੇਸ਼ ਕੋਈ ਨਾ,
ਜ਼ਬਰੋਂ ਜ਼ੋਰ ਹੋ ਹੋ ਪਛੋਤਾਵਸਣਗੇ।
ਗਲਣੀ ਕੋੜਕੂ ਮੋਠਾ ਦੀ ਦਾਲ ਨਾਹੀਂ,
ਸਾਥੋਂ ਫਟਕੜੀ ਫੁਲ ਕਰਾਵਸਣਗੇ।
ਅਸੀਂ ਪੜ੍ਹੇ ਹਾਂ ਪੂਰਣੇ ਆਪ ਜੀ ਦੇ,
ਸਾਨੂੰ ਹੋਰ ਕੀ ਪੱਟੀ ਪੜ੍ਹਾਵਸਣਗੇ।
ਜੀਵਨ ਤੇਰਾ ਦਲੇਰੀਆ ਦੱਸਦਾ ਏ,
ਸੱਚੇ ਅਰਥਾਂ ਦੇ ਵਿਚ ਦਲੇਰ ਸੈਂ ਤੂੰ।
ਮਹਾਂ ਸਿੰਘ ਦੇ ਚਾਨਣਾ ਮਹਾਂ ਪੁਰਸ਼ਾ,
ਸਚਮੁਚ ਪੰਜਾਬ ਦਾ ਸ਼ੇਰ ਸੈਂ ਤੂੰ।

ਪਾਕਸਤਾਨ ਦੀ ਛੁਰੀ ਚਲਾਣ ਵਾਲੇ,
ਤੇਰੇ ਕੁੱਤੇ ਦਾ ਵਾਲ ਨਾ ਕੱਪ ਸੱਕੇ।
ਅੱਜ ਥਾਨਾਂ ਦੇ ਥਾਨ ਲਪੇਟਦੇ ਨੇ,
ਤੇਰੇ ਹੁੰਦਿਆਂ ਰੇਜਾ ਨਾ ਛਪ ਸੱਕੇ।
ਤੇਰਾ ਦੇਖ ਨਿਜ਼ਾਮ ਰੰਜੀਤ ਸ਼ੇਰਾ,
ਦੂਤੀ ਨਹੀਂ ਪੰਜਾਬ ਨੂੰ ਝੱਪ ਸੱਕੇ।

-੩੦-