ਪੰਨਾ:ਚੰਦ ਤਾਰੇ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ ਗ੍ਰੰਥ ਦਾ ਫੇਰ ਪ੍ਰਕਾਸ਼ ਕਰਕੇ,
ਸ਼ਬਦਾਂ ਵਿਚ ਜਸ ਕੀਰਤੀ ਗਾਣ ਤੇਰੀ।
ਤੈਨੂੰ ਸਾਜਿਆ ਹਿੰਦ ਬਚਾਣ ਖਾਤਰ,
ਰਖਸ਼ਾ ਕਰਦਾ ਹੈ ਆਪ ਭਗਵਾਨ ਤੇਰੀ।

ਅੱਜ ਓਸੇ ਹੀ ਹਿੰਦ ਦੇ ਹੋਣ ਟੋਟੇ,
ਜਿਹੜੀ ਹਿੰਦ ਸੀ ਜਿੰਦ ਪ੍ਰਾਣ ਤੇਰੀ।
ਤੇਰੀ ਜਾਨ ਦੀਆਂ ਪਾਣ ਨਾਦਾਨ ਵੰਡੀਆਂ,
ਮੂੰਹਦੀ ਖਾਣ ਜੋ ਜਾਨ ਦੁਖਾਣ ਤੇਰੀ।
ਜੇ ਤੂੰ ਹਿੰਦ ਦੀ ਜਾਨ ਹੈਂ ਜਾਣ ਇਹ ਵੀ,
ਜਿੱਨੇ ਹੈਨ 'ਹਿੰਦੀ' ਸਾਰੇ ਜਾਨ ਤੇਰੀ।

-੩੪-