ਪੰਨਾ:ਚੰਦ ਤਾਰੇ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੀਤ


ਜਦੋਂ ਵੱਜਦੀ ਦਮਾਮੇ ਉਤੇ ਚੋਟ, ਸਿਖ ਨੂੰ ਚਾ ਚੜ੍ਹਦਾ,
ਕੁਰਬਾਨੀ ਦਾ ਚਾ ਹੈ ਮਨ ਵਿਚ, ਸਿਖ ਦੂਣਾ ਹੋ ਜਾਏ ਰਣ ਵਿਚ,
ਸੂਰਾ ਪੜ੍ਹਦਾ ਤੇ ਜੀਹਦਾ ਪੰਕੋਟ, ਜੋਮ ਹੈ ਆ ਚੜ੍ਹਦਾ,
ਜਦੋਂ ਵੱਜਦੀ ਦਮਾਮੇ.......
ਧੋ ਸਕਦਾ ਹੈ ਖੜਗ ਨੂੰ ਸੂਰਾ, ਰਹਿੰਦਾ ਸ਼ਾਂਤਮਈ ਵਿਚ ਪੂਰਾ,
ਜਾਣ ਮੋਰਚੇ ਨੂੰ ਗੜ੍ਹ ਕੋਟ, ਖਿਝ ਹੈ ਖਾ ਚੜ੍ਹਦਾ,
ਜਦੋਂ ਵੱਜਦੀ ਦਮਾਮੇ.......
ਬੰਦ ਬੰਦ, ਬੰਦ ਵਾਂਗ ਕਟਾਵੇ, ਚਰਖੜੀਆਂ ਤੇ ਗੇੜੇ ਖਾਵੇ,
ਰਖ ਸਤਿਗੁਰਾਂ ਦੀ ਓਟ, ਸੂਲੀ ਤੇ ਜਾ ਚੜ੍ਹਦਾ,
ਜਦੋਂ ਵੱਜਦੀ ਦਮਾਮੇ.......
ਇੰਜਣਾਂ ਸਾਂਹਵੀ ਡਟ ਖਲੋਵੇ, ਭੱਠੀਆਂ ਦੇ ਵਿਚ ਕੁੰਦਨ ਹੋਵੇ,
ਰਹੇ ਨਾ ‘ਹਿੰਦੀ' ਖੋਟ, ਜਿਉਂ ਜਿਉਂ ਤਾ ਚੜ੍ਹਦਾ,
ਜਦੋਂ ਵੱਜਦੀ ਦਮਾਮੇ.......

-੩੫-