ਪੰਨਾ:ਚੰਦ ਤਾਰੇ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਜ਼ਦੂਰ


ਉਠ ਉਠ ਮਜੂਰਾ ਕਮਲਿਆ,
ਹੁਣ ਤੀਕ ਨਾਹੀਂ ਸੰਭਲਿਆ।
ਖਿਝਿਆ ਨਾ ਕਰ, ਹਿਛਿਆ ਨਾ ਕਰ,
ਫੁੱਲਿਆ ਨਾ ਕਰ ਵਿਛਿਆ ਨਾ ਕਰ।
ਤੇਰਾ ਲਹੂ ਪੀਣੇ ਧਨੀ, ਕਪਟੀ ਧਨੀ, ਕਮੀਨੇ ਧਨੀ,
ਤੈਨੂੰ ਨਿਮਾਣਾ ਜਾਣਦੇ,
ਪੁੰਣਦੇ ਨੇ ਮਿੱਟੀ ਛਾਣਦੇ।
ਚੋ ਚੋ ਕੇ ਤੇਰਾ ਸੀਰਮਾ,
ਇਨ੍ਹਾਂ ਰੰਗਈਆਂ ਕੋਠੀਆਂ।
ਤੇਰੇ ਹੜਾਂ 'ਚੋਂ ਨਿਕਲੀਆਂ,
ਇਹ ਮੋਟਰਾਂ ਇਹ ਬੱਘੀਆਂ।
ਕਿਰਤੀ ਹੈਂ ਤੂੰ, ਰਾਣੇ ਨੇ ਇਹ,
ਪਗਲਾ ਹੈਂ ਤੂੰ, ਸਿਆਣੇ ਨੇ ਇਹ।
ਮੂੰਹ ਤੋੜਵਾਂ ਦੇ ਕੇ ਜਵਾਬ,
ਕਰਦੇ ਅਜੇਹਾ ਇਨਕਲਾਬ।
ਨਾਨੀਆਂ ਆ ਜਾਣ ਯਾਦ,
ਦਸ ਪਾਖੰਡਾਂ ਦਾ ਸਵਾਚ।
ਧੋਖੇ ਦੀਆਂ ਇਹ ਮਾੜੀਆਂ,
ਦਗਿਆਂ ਦੀਆਂ ਅਟਾਰੀਆਂ।

-੩੭-