ਪੰਨਾ:ਚੰਦ ਤਾਰੇ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਿੰਮਤ ਕਰੀ, ਸਭ ਤੁਛ ਨੇ,
ਉਠ ਕੀ ਮਹੂਰਤ ਪੁਛਣੇ।
ਉਠ ਦੂਲਿਆ, ਉਠ ਧਾਰ ਬਲ
ਢਾਹਦੇ ਅਮੀਰੀ ਦੇ ਮਹੱਲ।
ਨੀਹਾਂ ਹਲਾ, ਕੰਧਾਂ ਕੰਬਾ,
ਛੱਤਾਂ ਉਡਾ, ਤਰਥਲ ਮਚਾ।
ਦੁਨੀਆਂ ਦਾ ਤਖਤਾ ਉਲਟ ਦੇ,
ਕਾਇਆਂ ਈ ਸਾਰੀ ਪਲਟ ਦੇ।
ਜ਼ੁਲਮਾਂ ਦੀ ਬੇੜੀ ਬੋੜ ਦੇ,
ਖਾਰੇ ਸਮੁੰਦਰ ਰੋਹੜ ਦੇ।
ਫਿਰ ਸ਼ਾਂਤੀ ਦਾ ਰਾਜ ਕਰ,
ਸਾਰਾ ਨਵਾਂ ਰਿਵਾਜ ਕਰ।
ਦੁਨੀਆਂ ਨਵੀਂ ਕਰਦੇ ਆਬਾਦ
'ਹਿੰਦੀ' ਮਜ਼ਦੂਰਾ ਜ਼ਿੰਦਾ ਬਾਦ।

-੩੮-