ਪੰਨਾ:ਚੰਦ ਤਾਰੇ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਰਬਾਦ ਹੋਵੇ


ਰਹੀਏ ਵਾਂਗ ਭਰਾਵਾਂ ਦੇ ਸਦਾ ਰਲ-ਮਿਲ,
ਫੇਰ ਕਾਸ ਨੂੰ ਕਦੇ ਫਸਾਦ ਹੋਵੇ।
ਹੋਏ ਇਕ ਨੂੰ ਪੀੜ ਤੇ ਰੋਏ ਦੂਜਾ,
ਸਦਾ ਸਭ ਨੂੰ ਵਾਹਿਗੁਰੂ ਯਾਦ ਹੋਵੇ।
ਹੋਵੇ ਹੀਰ ਰਾਂਝਾਂ, ਰਾਂਝਾ ਹੀਰ ਹੋਵੇ,
ਫਿਰ ਕਿਉਂ ਤਖ਼ਤ ਹਜ਼ਾਰਾ ਬਰਬਾਦ ਹੋਵੇ।
ਇਕ ਤਾਰ ਉਤੇ ਖੜਕੇ ਤਾਰ ਸਾਡੀ,
ਫਿਰ ਜੀਵਨ ਦਾ ਕੁਝ ਸਵਾਦ ਹੋਵੇ।
ਵਿਤੋਂ ਬਾਹਰ ਹੋ ਹੋ ਛਾਲਾਂ ਮਾਰੀਏ ਨਾ,
ਨਾ ਫਿਰ ਕਰਜ਼ ਦਾ ਚਲਦਾ ਖਰਾਦ ਹੋਵੇ।
ਰਸਮਾਂ ਭੈੜੀਆਂ ਦੇ ਟੁਟ ਜਾਣ ਸੰਗਲ,
ਫਿਰ ਬੰਧਨੋਂ ਕੌਮ ਆਜ਼ਾਦ ਹੋਵੇ।

ਗਹਿਣੇ ਪਾਈਏ ਨਾ ਪਾ ਕੇ ਭੋਂ ਗਹਿਣੇ,
ਦਿਲੋਂ ਛਡ ਦੇਈਏ ਰਾਠਾਚਾਰੀਆਂ ਨੂੰ।
ਲਾਉਣਾ ਤਾਰ ਬਨੇ ਫਲਹੌਣੀਆਂ ਨੇ,
ਡੂੰਘੇ ਵਹਿਣ ਰੁੜ੍ਹਾ ਦਿਓ ਸਾਰੀਆਂ ਨੂੰ।

-੩੯-