ਪੰਨਾ:ਚੰਦ ਤਾਰੇ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਕਾਸ਼ਕ ਵਲੋਂ

ਜਿਸ ਕਵੀ ਦੀਆਂ ਕਵਿਤਾਵਾਂ ਆਪ ਦੇ ਕਰ ਕਮਲਾਂ ਵਿਚ ਸ਼ੋਭਾ ਪਾ ਰਹੀਆਂ ਹਨ। ਇਹ ਅੰਮ੍ਰਿਤਸਰ ਦੇ ਬੜੇ ਮੰਨੇ ਪ੍ਰਮੰਨੇ ਕਵੀ ਸਨ। ਆਪ ਦੇ ਦਿਲ ਵਿਚ ਗ਼ਰੀਬ ਲਈ ਦਰਦ ਤੇ ਕੌਮਾਂ ਲਈ ਮਿਲਾਪ ਇਹ ਦੋਹਾਂ ਗੱਲ ਦਾ ਖਾਸ ਖਿਆਲ ਸੀ। ਹੁਣ ਵੀ ਆਪ ਜਿਸ ਵੇਲੇ ਇਹ ਕਵਿਤਾਵਾਂ ਪੜ੍ਹੋਗੇ ਤਾਂ ਤੁਹਾਨੂੰ ਇਹ ਦੋਵੇਂ ਗੱਲਾਂ ਇਹਨਾਂ ਦੀਆਂ ਕਵਿਤਾਵਾਂ ਵਿਚ ਝਲਕਾਂ ਮਾਰਦੀਆਂ ਨਜ਼ਰ ਆਉਣਗੀਆਂ। ਏਥੇ ਹੀ ਬੱਸ ਨਹੀਂ, ਹਰ ਕਵੀ ਨਾਲ ਪਿਆਰ ਤੇ ਮੁਹੱਬਤ ਨਾਲ ਵਰਤਣਾ ਤੇ ਉਸ ਨੂੰ ਕਵਿਤਾ ਲਈ ਉਤਸ਼ਾਹ ਦੇਣਾ ਇਹਨਾਂ ਦਾ ਖਾਸ ਗੁਣ ਸੀ, ਪਰ ਆਹ ਅੱਜ ਹਿੰਦੀ ਸਾਹਿਬ ਇਹਨਾਂ ਕਵਿਤਾਵਾਂ ਨੂੰ ਹਮੇਸ਼ਾਂ ਲਈ ਆਪਣੀ ਯਾਦ ਦੇ ਤੌਰ ਤੇ ਛੱਡ ਕੇ ਪ੍ਰਲੋਕ ਸਿਧਾਰ ਗਏ ਹਨ।

ਮੈਂ ਪਾਠਕਾ ਦੀ ਸੇਵਾ ਵਿਚ ਬੇਨਤੀ ਕਰਦਾ ਹਾਂ ਕਿ ਆਪ ਇਸ ਪੁਸਤਕ ਨੂੰ ਹੱਥੋ ਹੱਥ ਖਰੀਦ ਕੇ ਉਹਨਾਂ ਦੀ ਯਾਦ ਨੂੰ ਹਮੇਸ਼ਾਂ ਤਾਜ਼ਾ ਰੱਖਣ ਲਈ ਸਾਡਾ ਹੌਂਸਲਾ ਵਧਾਉਗੇ।

ਆਪ ਦਾ- ਹਰਭਜਨ ਸਿੰਘ ਗਿਆਨੀ

੧੧-੫-੪੬