ਪੰਨਾ:ਚੰਦ ਤਾਰੇ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡੁੱਬ ਡੁੱਬ ਕਰਜ਼ ਵਿਚ ਫੋਕੇ ਨਮੂਜ਼ ਪਿਛੇ,
ਕਾਹਨੂੰ ਛਡੋ ਆਜ਼ਾਦੀ ਦੀਆਂ ਤਾਰੀਆਂ ਨੂੰ।
ਅਜ ਕਲ੍ਹ ਸਾਰੇ ਆਜ਼ਾਦੀ ਦੀ ਵਾ ਫਿਰ ਗਈ,
ਤੁਸੀਂ ਬੰਦ ਕਰ ਬਹਿੰਦੇ ਹੋ ਬਾਰੀਆਂ ਨੂੰ।
ਚਾਦਰ ਦੇਖ ਕੇ ਪੈਰ ਪਸਾਰੀਏ ਜੇ,
ਫੇਰ ਅਸਾਂ ਦਾ ਖਾਨਾ ਆਬਾਦ ਹੋਵੇ।
ਰਸਮਾਂ ਭੈੜੀਆਂ ਦੇ ਟੁਟ ਜਾਣ ਸੰਗਲ,
ਫੇਰ ਬੰਧਨੋਂ ਕੌਮ ਆਬਾਦ ਹੋਵੇ।

ਇਨ੍ਹਾਂ ਟਿਕਿਆਂ ਕਾਲਕ ਦੇ ਲਾਏ ਟਿਕੇ,
ਇਨ੍ਹਾਂ ਚੰਦ ਕਈ ਚੰਦ ਚੜ੍ਹਾ ਦਿਤੇ।
ਇਨ੍ਹਾਂ ਰੀਲਾਂ ਕਈ ਰੇਲਾਂ ਦੇ ਹੇਠ ਆਂਦੇ,
ਕਈ ਡੰਡੀਆਂ ਡੰਡੀ ਬਣਾ ਦਿਤੇ।
ਇਨ੍ਹਾਂ ਹਸਾਂ ਨੇ ਹੱਸ ਹੱਸ ਕਈ ਮਾਰੇ,
ਹੌਲਦਲੀਆਂ ਨੇ ਦਿਲ ਹਲਾ ਦਿਤੇ।
ਇਨ੍ਹਾਂ ਫੁਲਾਂ ਨੇ ਕਈਆਂ ਦੇ ਫੁਲ ਚੁਣ ਲਏ,
ਇਨ੍ਹਾਂ ਠੂਠੀਆਂ ਠੂਠੇ ਫੜਾ ਦਿਤੇ।
ਜਿਹੜੀ ਇਨ੍ਹਾਂ ਨੇ ਅਸਾਂ ਦੇ ਨਾਲ ਕੀਤੀ,
ਕਿਸੇ ਨਾਲ ਨਾ ਆਦ ਜੁਗਾਦ ਹੋਵੇ।
ਰਸਮਾਂ ਭੈੜੀਆਂ ਦੇ ਟੁੱਟ ਜਾਣ ਸੰਗਲ,
ਫੇਰ ਬੰਧਨੋਂ ਕੌਮ ਆਜ਼ਾਦ ਹੋਵੇ।

ਧੜੇ-ਬਾਜ਼ੀਆਂ ਬਾਜ਼ੀਆਂ ਹਾਰੀਆ ਨੇ,
ਆਪੋ ਧਾਪੀਆਂ ਨੇ ਸਾਨੂੰ ਜ਼ੋਰ ਕੀਤਾ।
ਮਾਰ ਦਿੱਤਾ ਮੁਕਦਮੇ ਬਾਜ਼ੀਆਂ ਨੇ,
ਬੜਾ ਠੂਠੇ ਪਿਆਲੇ ਦਲੇਰ ਕੀਤਾ।

-੪੦-