ਇਹ ਵਰਕਾ ਤਸਦੀਕ ਕੀਤਾ ਗਿਆ ਏ
ਚੁਣ ਲਏ ਕੱਖ ਰਹਿੰਦੇ ਖੂੰਹਦੇ ਲੈਣਦਾਰਾਂ,
ਐਸਾ ਆਪਣੀ ਕਿਸਮਤ ਨੇ ਫੇਰ ਕੀਤਾ।
ਅਸੀਂ ਆਪਣਾ ਆਪ ਭੁਲਾ ਬੈਠੇ,
ਦਸਮੇ ਪਿਤਾ ਜੀ ਨੇ ਸਾਨੂੰ ਸ਼ੇਰ ਕੀਤਾ।
ਹੁਣ ਵੀ ਤੁਰੀਏ ਜੇ ਉਹਨਾਂ ਦੇ ਪੂਰਣੇ ਤੇ,
'ਹਿੰਦੀ' ਅਸਾਂ ਦੀ ਪੂਰੀ ਮੁਰਾਦ ਹੋਵੇ।
ਰਸਮਾਂ ਭੈੜੀਆਂ ਦੇ ਟੁੱਟ ਜਾਣ ਸੰਗਲ,
ਫੇਰ ਬੰਧਨੋਂ ਕੌਮ ਆਜ਼ਾਦ ਹੋਵੇ।
-੪੧-