ਪੰਨਾ:ਚੰਦ ਤਾਰੇ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੋੜ ਲਈਏ


ਆਏ ਦਿਨ ਲੜਾਈਆਂ ਦਾ ਜਿੰਨ ਖੂਬੀ,
ਕਾਹਨੂੰ ਆਪਣੇ ਪਿੱਛੇ ਚਮੋੜ ਲਈਏ।
ਤੱਤੀ ਫੁਟ ਹਥੋਂ ਫੁਟ ਫੁਟ ਰੋਈਏ ਨਾ,
ਅੱਖਾਂ ਵਿਚ ਨਾ ਤਾ ਤਾ ਤੋੜ ਲਈਏ।
ਮਰਲਾ ਕਿਸੇ ਖੂਹ ਤੇ ਵਿਗਾਹ ਕਿਸੇ ਖੂਹ ਤੇ,
ਭਵਾਂ ਵਿਚ ਨਾ ਭੋਂ ਖਸੋੜ ਲਈਏ।
ਹੋਵਣ ਲਾਂਹਗਿਆਂ ਨਾਲ ਵਗਾਣ ਖਤੇ,
ਐਵੇਂ ਰੜੇ ਹੀ ਨਾ ਬੜੀ ਬੋੜ ਲਈਏ
ਪੁੱਜਦੀ ਕਿਸੇ ਨੂੰ ਕਦੇ ਧਤੂੜ ਨਾਹੀਂ,
ਜੇਕਰ ਇਕ ਥਾਂ ਤੇ ਭੋਂ ਜੋੜ ਲਈਏ।
ਤਾਂ ਫਿਰ ਮੁਕ ਜਾਵਣ ਟੰਟੇ ਵਾਰੀਆਂ ਦੇ,
ਪਾਣੀ ਜਦੋਂ ਚਾਹੀਏ ਜਿਥੇ ਮੋੜ ਲਈਏ।

ਆਪੋ ਵਿਚ ਸੋਹਣਾ ਪ੍ਰੇਮ ਕਰੀਏ,
ਦੁੱਖ ਦਰਦ ਭਰਾਵਾਂ ਦਾ ਵੰਡ ਲਈਏ।
ਸਾਬਣ ਸਿਦਕ ਦਾ ਪਾਣੀ ਪਿਆਰ ਵਾਲਾ,
ਲਾ ਕੇ ਦਿਲਾਂ ਦੀ ਮੈਲ ਨੂੰ ਛੰਡ ਲਈਏ।

-੪੨-