ਪੰਨਾ:ਚੰਦ ਤਾਰੇ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੌਂ ਵੈਰੀਆਂ ਸਜਣਾਂ ਆਸ ਹੁੰਦੀ,
ਜੇਹੜੀ ਘਰੀਂ ਹੋਵੇ ਇਕ ਵਾਰ ਏਕਾ।
ਲੈਂਦਾ ਔਕੜਾਂ ਦਾ ਵੰਡ ਭਾਰ ਏਕਾ,
ਦੇਂਦਾ ਡੁਬਦਾ ਡੁਬਦਾ ਤਾਰ ਏਕਾ।
ਘਾਟਾ ਕੀ ਜੇਕਰ ‘ਹਿੰਦੀ’ ਕਰਨ ਏਕਾ,
ਇਕ ਏਕੇ ਥੀਂ ਖਟ ਕਰੋੜ ਲਈਏ।
ਜੇਹੜੀ ਸਿਖਣਾ ਏਕਿਉਂ ਖੜੇ ਲਾਂਭੇ,
ਮੱਥਾ ਟੇਕ ਦੂਰੋਂ ਮੂੰਹ ਮੋੜ ਲਈਏ।

-੪੪-