ਪੰਨਾ:ਚੰਦ ਤਾਰੇ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਰਾਬ


ਸ਼ਰਾਬ ਆਬ ਹੈ ਪਾਣੀ ਸ਼ਰਾਰਤਾਂ ਦਾ,
ਏਸੇ ਪਾਣੀ ਨੇ ਸਾਨੂੰ ਬੇ-ਆਬ ਕੀਤਾ।
ਸਾਡੇ ਜਿਗਰ ਨੂੰ ਸਾੜ ਸਵਾਹ ਕੀਤਾ,
ਸਾਡੇ ਜੁਸੇ ਨੂੰ ਭੁੰਨ ਕਬਾਬ ਕੀਤਾ।
ਤਨ, ਮਨ ਤੇ ਧੰਨ ਦਾ ਸਵਾਲ ਕਾਹਦਾ,
ਸਾਨੂੰ ਸਭ ਵਲੋਂ ਲਾ ਜਵਾਬ ਕੀਤਾ।
ਜਿਨਾ ਲੁਕ ਲੁਕ ਕੇ ਇਹਨੂੰ ਵਰਤਨੇ ਹਾਂ,
ਉਨਾ ਏਸ ਭੰਡ ਭੰਡ ਬੇ-ਨਕਾਬ ਕੀਤਾ।
ਬੰਦ ਬੋਤਲ 'ਚੋਂ ਅਸਾਂ ਆਜ਼ਾਦ ਕੀਤਾ,
ਏਸ ਕ੍ਰਿਤਘਣ ਉਲਟਾ ਖਰਾਬ ਕੀਤਾ।
ਤਾਹੀਓਂ ਹਰ ਬਜ਼੍ਹਬ ਏਹਨੂੰ ਨਿੰਦਿਆ ਏ,
ਤਾਹੀਓਂ ਰਦ ਹਰ ਪਾਕ ਕਿਤਾਬ ਕੀਤਾ।

ਇਹਦੀ ਇਕ ਇਕ ਬੂੰਦ ਵਿਚ ਮੌਹਰਿਆਂ ਦੇ,
ਲੱਖਾਂ ਸਾਗਰਾਂ ਦੇ ਸਾਗਰ ਭਰੇ ਹੋਏ ਨੇ।
ਏਸੇ ਛੁਰੀ ਦੀ ਆਬ ਵਿਚ ਖਾਣ ਗੋਤੇ,
ਜਿਨ੍ਹਾਂ ਕਈ ਛਤੀ ਪਤਣ ਤਰੇ ਹੋਏ ਨੇ।
ਚਾਂਦੀ ਫਕਦੇ ਫਕਦੇ ਨੰਗ ਹੋ ਗਏ,
ਘਰ ਦੇ ਕਹਿਣਾ ਪਿਤਲ ਗਹਿਣੇ ਧਰੇ ਹੋਏ ਨੇ।

-੪੫-