ਪੰਨਾ:ਚੰਦ ਤਾਰੇ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀਨ ਦੁਨੀਆਂ ਓਹ ਦੋਵੇਂ ਵਿਗਾੜ ਬੈਠੇ,
ਚਾਰੇ ਚਿਕੜੀਂ ਪਲੇ ਲਬੇੜ ਲਏ ਨੇ।
ਜੇਹੜੇ ਅਮਲਾਂ ਦੇ ਵਹਿਣ ਵਿਚ ਰੁੜੀ ਜਾਵਣ,
ਆਪਣੇ ਅਮਲਾਂ ਨੂੰ ਓਹਨਾਂ ਖਰਾਬ ਕੀਤਾ।
ਤਾਹੀਓਂ ਹਰ ਮਜ਼੍ਹਬ ਇਹਨੂੰ ਨਿੰਦਿਆ ਏ,
ਤਾਹੀਓਂ ਰਦ ਹਰ ਪਾਕ ਕਿਤਾਬ ਕੀਤਾ।

ਗੁੜ ਗੂਹੜ ਦਾ, ਸਕ ਸਲੂਕ ਵਾਲਾ,
ਜੇਕਰ ਮੋਹ ਦੇ ਮਟ ਵਿਚ ਪਾ ਲਈਏ।
ਪਾਣੀ ਪ੍ਰੀਤ ਦਾ ਪਾ ਪਾ ਹੰਘਾਲ ਲਈਏ,
ਮਲਬੇ ਸਾਂਝ ਵਿਚ ਦਬ ਦਬਾ ਲਈਏ।
ਆਪੋ ਧਾਪਿਆਂ ਦੀ ਅੱਗ ਬਾਲ ਹੇਠਾਂ,
ਨਾਲ ਨਿਮ੍ਰਤਾ ਦੀ ਉਤੇ ਲਾ ਲਈਏ।
ਡੰਝ੍ਹਾਂ ਲਾਹ, ਪੀਪੀ ਪਹਿਲੇ ਤੋੜਦੀ ਨੂੰ,
ਦੌਰਾ ਪ੍ਰੇਮ ਦਾ ਗੰਢ ਗੰਢਾ ਲਈਏ।
ਫੇਰ ਦੇਖਣਾ ਕਿ ਸਾਡੀ ਵਾਸ਼ਨਾ ਨੇ,
ਖਿੰਡ ਕੇ ਜਗ ਵਿਚ ਸਾਨੂੰ ਗੁਲਾਬ ਕੀਤਾ।
ਏਸ ਪੀਤੀ ਨੂੰ 'ਹਿੰਦੀਆ’ ਮਿਲੇ ਸ਼ਾਦਾ,
ਖੁਰਮੇ ਖਾ ਲਈਏ ਨਾਲੇ ਸੁਵਾਬ ਕੀਤਾ।

-੪੭-