ਪੰਨਾ:ਚੰਦ ਤਾਰੇ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੁੱਲਾਂ ਨਾਲ ਤੁਲਦੀ ਮਲੂਕ ਜਹੀ ਜਿੰਦੜੀ ਨੂੰ,
ਸੂਲਾਂ ਨਾਲ ਵਿਨ੍ਹਿਆਂ ਤੇ ਕੰਡਿਆਂ ਥੀਂ ਤੋਲਿਆ।
ਦਸੋ ਆਪ ਫਾਥੜੀ ਨੂੰ ਆਣ ਕੇ ਛੁਡਾਏ ਕੌਣ,
ਆਪੇ ਤੜ ਕੇ ਪਿੰਜਰੇ 'ਚ ਆਪੇ ਬੂਹਾ ਢੋ ਲਿਆ।
ਆਪੇ ਕਦੇ, ਮਾਰੀਏ ਦੁਹਥੜਾਂ ਤੇ ਆਪੇ ਕਦੇ,
ਅਨ੍ਹਿਆਂ ਦੀ ਮਾਂ ਵਾਂਗ ਬੁਕਲਾਂ 'ਚ ਰੋ ਲਿਆ।
ਆਪੇ ਬੇੜ ਵਟ ਵਟ ਫਾਹੀਆਂ ਨੂੰ ਸਹੇੜਿਆ ਏ,
ਆਪੇ ਹੀ ਨਰੋਈ ਗੰਢੇ ਅਕਾਂ ਤਾਈਂ ਢੋ ਲਿਆ।
ਮਲਮਲ ਹਥ ਪਛੋਤਾਵਿਆਂ ਕੀ ਹਥ ਆਵੇ,
ਚਿੜੀਆਂ ਨੇ ਖੇਤ ਜਦੋਂ ਚੁਗਿਆ ਚਗੋ ਲਿਆ।
ਅਜੇ ਵੀ ਕੀ ਵਿਗੜਿਆ ਏ, ਦਸੋ ਬੇਰਾਂ ਡੁਲ੍ਹਿਆਂ ਦਾ,
ਅਗੇ ਲਈ ਸੋਚੀਏ, ਇਹ ਹੋਣਾ ਸੀ ਜੋ ਹੋ ਲਿਆ।
ਫੇਰ ਰਹਿਸਾਂ 'ਹਿੰਦੀ' ਅੱਗ ਪੇਸ਼ੀਆਂ ਦੀ ਸਾੜਸੀ ਨਾ,
ਆਪੇ ਠੰਡੇ ਤਤੇ ਨੂੰ ਜੇ ਮਿਲ ਕੇ ਸਮੋ ਲਿਆ।

-੪੯-