ਪੰਨਾ:ਚੰਦ ਤਾਰੇ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਫਿਰ ਵੀ ਹੈਂ ਦੁਨੀਆਂ ’ਚ ਮਾੜਾ ਸਦੇਂਦਾ,
ਜਣਾ ਖਣਾ ਤੇਰੇ ਤੇ ਉਗਲ ਰਖੇਂਦਾ।
ਹਰ ਇਕ ਜੋਕ ਵਾਂਗਰ ਤੇਰੀ ਰੱਤ ਪੀਂਦਾ,
ਤੂੰ ਸਦੀਆਂ ਦਾ ਸੁਤਾ ਤੇ ਫਿਰ ਵੀ ਉਨੀਂਦਾ?
ਹੁਣ ਉਠ ਹੋਜਾ ਸੋਮਨ, ਤੂੰ ਹੁਸ਼ਿਆਰ ਹੋ ਜਾ,
ਬੜਾ ਢਾਲ ਬਣਿਓਂ ਹੁਣ ਤਲਵਾਰ ਹੋ ਜਾ।

ਤੂੰ ਮਾਇਆ 'ਚ ਮਤਿਆ ਦਾ ਕੁਲ ਨਾਸ ਹੋ ਜਾ,
ਖਿਜ਼ਰ ਹੋ ਜਾ ਅਨ੍ਹਿਆਂ ਦਾ, ਅਲਿਆਸ ਹੋ ਜਾ।
ਨਾ ਬਣ ਤ੍ਰੇਲ ਤੁਬਕਾ ਤੂੰ ਅਲਮਾਸ ਹੋ ਜਾ,
ਤੂੰ ਭੈ ਹੋ ਜਾ, ਡਰ ਹੋ ਜਾ ਵਿਸ਼ਵਾਸ ਹੋ ਜਾ।
ਜੇ 'ਹਿੰਦੀ' ਦੇ ਆਖੇ ਤੇ ਪਹਿਰਾ ਦੇਵੇਂਗਾ,
ਤੇ ਫਿਰ ਇਸ ਜੀਵਨ ਦਾ ਲਹਿਰਾ ਲਵੇਂਗਾ।

-੬੧-