ਪੰਨਾ:ਚੰਦ ਤਾਰੇ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਬਚ ਬਚਾ ਕੇ ਵਢ ਕੇ ਗੋਂਹਦਾ ਹੈ,
ਪਿੜ ਲਗਾਉਂਦਾ ਏ, ਬੋਹਲ ਬਣਾਉਂਦਾ ਏ।
ਏਨੇ ਨੂੰ ਸ਼ਾਹ ਆ ਕੇ ਵਹੀ ਵਖਾਉਂਦਾ ਏ।

ਸਤਰ ਨੇ ਸੌਣੀ ਦੇ, ਪੈਂਤੀ ਅਚਾਬਤ ਦੇ,
ਡੂੜ ਸੌ ਪੂਰਾ ਵਿਆਜ ਦੀ ਬਾਬਤ ਏ।
ਜੋੜ ਜੜੌਂਦਾ ਏ, ਨਾਵਾਂ ਬਣਾਉਂਦਾ ਏ,
ਛੇ ਢਾਇਆ ਬੱਤੀ ਨੇ, ਛੋੜਨੇ ਛੱਤੀ ਨੇ।
ਛੋੜ ਸੁਨੇਂਦਾ ਏ, ਸ਼ਾਵਾ ਸ਼ੈ ਕਹਿੰਦਾ ਏ,
ਗੁਰੂ ਬਿਨਾ ਗਤ ਨਹੀਂ, ਸ਼ਾਹ ਬਿਨਾ ਪੱਤ ਨਹੀਂ।
ਸ਼ਾਹ ਵਣਜੂਟੀ ਤ ਧੁਰੋਂ ਹੀ ਆਈ ਏ,
ਆਪ ਦੇ ਲਖੇ ਦੀ ਡਾਹਡੀ ਸਫ਼ਾਈ ਏ।
ਪਰੂੰ ਫਲਾਣੇ ਨੇ ਲੇਖਾ ਚਾ ਕੀਤਾ ਸੀ,
ਕੌਡੀ ਨਾ ਛੇੜੀ ਸੀ ਲਹੂ ਹੀ ਪੀਤਾ ਸੀ।
ਹੱਥ ਪੈਰ ਜੋੜੇ ਸੀ ਪੰਜ ਮਰੋੜੇ ਸੀ।

ਧਰਤੀ ਦੇ ਸਾਂਈ ਵੀ ਅੱਖਾਂ ਵਖਾਈਆਂ ਨੇ,
ਬੁਤੀਆਂ ਵਗਾਰਾਂ ਸਭ ਭੁਲੀਆਂ ਭੁਲਾਈਆਂ ਨੇ।
ਮਥੇ ਤੇ ਅੱਖਾਂ ਦੇ ਸਭ ਤੋਂ ਕੋਰਾ ਏ;
ਮਤਲਬ ਦੀ ਕਹਿੰਦਾ ਹੈ ਮਤਲਬ ਦਾ ਡੋਰਾ ਏ।
ਜ਼ਿਮੀਂਦਾਰ ਸ਼ਾਹ ਦੇ ਪੈਂਦੇ ਨੇ ਖਾਣ ਨੂੰ,
ਚਮੜੇ ਨੇ ਜੋਕਾਂ ਦੇ ਵਾਂਗ ਕਿਰਸਾਨ ਨੂੰ।
ਦੋਹਾਂ ਵਿਚਾਰੇ ਦੀ ਰਤ ਨਿਚੋੜੀ ਏ,
ਹਿਕ ਤੇ ਲਤ ਹੈ ਧੌਣ ਮਰੋੜੀ ਏ।
ਕਹਿੰਦਾ ਹੈ ਖਟਿਆ ਕੀ ਆ ਕੇ ਜਹਾਨ ਤੇ,
ਦੁਖੜੇ ਸਾਰੇ ਨੇ ਮੇਰੀ ਹੀ ਜਾਨ ਤੇ।

-੬੩-