ਪੰਨਾ:ਚੰਦ ਤਾਰੇ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਨ੍ਹਾਂ ਦੇ ਢਿੱਡ ਨੇ ਮੇਰੀ ਕਮਾਈ ਏ,
ਮੇਰੀ ਵੀ ਰਬ ਕੀ ਹਸਤੀ ਬਣਾਈ ਏ।
ਚੰਗਾ ਸੀ ਮੈਨੂੰ ਜੇ ਮਾਂ ਹੀ ਜਨੇਂਦੀ ਨਾ,
ਜੇਕਰ ਸੀ ਜੰਮਿਆ ਤੇ ਦੁਧ ਹੀ ਦੇਂਦੀ ਨਾ।
ਮੁਕਦਾ ਮੈਂ ਓਦੋਂ ਹੀ ਵਖਤਾਂ ਨੂੰ ਪੈਂਦਾ ਨਾ,
ਵਖਤਾਂ ਨੂੰ ਪੈਂਂਦਾ ਨਾ ਘੁਰਕੀਆਂ ਸਹਿੰਦਾ ਨਾ।

ਆਏ ਧੜਵਾਈ ਨੇ, ਤਕੜੀ ਲਾਈ ਨੇ,
ਦਬਾ ਦਬ ਰੋਲਦੇ ਛਬਾ ਛਬ ਤੋਲਦੇ।
ਗਡੇ ਭਰਾਏ ਨੇ ਦੋਂਹ ਘਰ ਪੁਚਾਏ ਨੇ,
ਤੂੜੀ ਫਲਿਆਟ ਤੇ ਨੀਰੇ ਤੇ ਗੋਨੇ ਦੇ।
ਚੁਣੇ ਗਏ ਸਾਰੇ ਹੀ ਕਖ ਨਗੂਣੇ ਦੇ।
ਵਰ੍ਹਾ ਦਿਨ ਕੀਤੀਆਂ ਮਰ ਮਰ ਕਮਾਈਆਂ ਨੇ,
ਅੱਖਾਂ ਦੇ ਵਿਚੋਂ ਕਈ ਰਾਤਾਂ ਲੰਘਾਈਆਂ ਨੇ।
ਰਿਹਾ ਹੈ ਭਾੜੇ ਦੇ ਪਥਰ ਹੀ ਢੋਂਦਾ,
ਖਾਲੀ ਨੇ ਪਲੇ, ਤੇ ਪਲੇ ਪਾ ਰੋਂਦਾ।
ਓੜਕ ਮਾਮਲੇ, ਹਾਲੇ ਵਿਚਾਰੇ ਨੇ,
ਡੁਬ ਡੁਬ ਉਧਾਰ ਵਿਚ ਮਰ ਮਰ ਕੇ ਤਾਰੇ ਨੇ।
ਮਰ ਮਰ ਕੇ ਤਾਰੇ ਨੇ ਕਿਸਮਤ ਦੇ ਮਾਰੇ ਨੇ।

-੬੪-