ਪੰਨਾ:ਚੰਦ ਤਾਰੇ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਆਖਾਂ ਸੱਚ ਇਸ ਝੂਠੀ ਕਲਿਆਨ ਤੇਰਾ,
ਜੱਟਾ ਘੋਰ ਖਡਾ ਕੇ ਛਡਿਆ ਏ।
ਡੁਲ੍ਹੇ ਬੇਰਾਂ ਦਾ ਅਜੇ ਕੀ ਵਿਗੜਿਆ ਏ,
ਬੀਬਾ ਉਠ ਕਿਉਂ ਹਿੰਮਤਾਂ ਹਾਰੀਆਂ ਤੂੰ।
ਐਸੀ ਜੂਠ ਕਰਤੂਤ ਨੂੰ ਲਾਹ ਮਗਰੋਂ,
ਪਰੇ ਸੁਟ ਭੈੜੀਆਂ ਰਾਥਠਾਚਾਰੀਆਂ ਨੂੰ।

ਚੰਨਾ ਹੁਣ ਵੀ ਰਤਾ ਵਿਚਾਰ ਤੇ ਸਹੀ,
ਕਿਹੜੇ ਬੰਨਿਓਂ ਆਇਆ ਹਨੇਰ ਤੈਨੂੰ।
ਬੰਦ ਬੋਤਲਾਂ ਦਾ ਪਾਣੀ ਸਿਰੇ ਚੜ੍ਹਿਆ,
ਆਉਣੀ ਸੁਰਤ ਹੈ ਕਿਹੜੇ ਸਵੇਰ ਤੈਨੂੰ।
ਭੈੜਾ ਝੱਸ ਪੈ ਗਿਆ ਮੁਕਦਮਿਆਂ ਦਾ,
ਕਿਧਰੇ ਕਰਜ਼ ਮਾਰੇ ਘੇਰ ਘੇਰ ਤੈਨੂੰ।
ਵਡਾ ਵਹਿਣ ਕਰਤੂਤਾਂ ਦਾ ਜਾਏ ਰੋਹੜੀ,
ਸਨ੍ਹਾਂ ਲੱਗੀਆਂ ਚਾਰ ਚੁਫੇਰ ਤੈਨੂੰ।
ਬਾਰਾਂ ਵਰ੍ਹੇ ਦੀ ਉਮਰ ਨੂੰ ਵੈਦ ਕਾਹਦਾ,
ਲਈਆਂ ਆਪੇ ਸਹੇੜ ਬੀਮਾਰੀਆਂ ਨੇ।
ਹੁਣ ਤੂੰ ਆਪ ਸਿਆਣਾ ਹੈਂ ਸੋਚ 'ਹਿੰਦੀ',
ਇਹ ਖਵਾਰੀਆਂ ਕਿ ਰਾਠਾਚਾਰੀਆਂ ਨੇ।

-੬੭-