ਪੰਨਾ:ਚੰਦ ਤਾਰੇ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸੌਹਰੇ ਜਾਂਦੀ ਧੀ ਨੂੰ ਪਿਤਾ ਵਲੋਂ ਸਿਖਿਆ

ਸਾਂਈਂ ਜੀਵੀ ਹੋ ਵਡਭਾਗਨ, ਸੁਖੀ ਵਸੀਂ ਹੋ ਵਡ ਭਾਗਨ,
ਦਿਨ ਦਿਨ ਭਾਗ ਮਥੇ ਦੇ ਜਾਗਣ, ਮਾਣੀ ਠੰਢੀ ਛਾਵੀਂ ਧੀ।
ਗੱਲ ਮੇਰੀ ਇਕ ਲੈ ਜਾ ਪਲੇ, ਸੁਖ ਸੰਪਤ ਮਿਲਸੀ ਇਸ ਗਲੇ,
ਜੀਵਨ ਦੇ ਦਿਨ ਹੋਣ ਸੁਖਲੇ, ਇਸ ਨੂੰ ਭੁਲ ਨਾ ਜਾਵੀਂ ਧੀ।
ਪੇਕੇ ਘਰ ਜੋ ਉਮਰ ਲੰਘਾਈ, ਇਸ ਵਿਚ ਫਿਕਰ ਨਹੀਂ ਸੀ ਕਾਂਂਈ,
ਹੁਣ ਤੂੰ ਜਾਣਾ ਜੂਹ ਪਰਾਈ, ਓਥੇ ਚਜ ਦਖਾਵੀਂ ਧੀ।
ਸਸ, ਸੌਹਰਾ, ਨੰਦ ਜਠਾਣੀ, ਮਾਂ ਪਿਓ, ਭੈਣਾਂ ਵਾਂਗਰ ਜਾਣੀਂ,
ਨੀਵੀਂ ਅਖ ਕੋਮਲ ਬਾਣੀ, ਮਥੇ ਵਟ ਨਾ ਪਾਵੀਂ ਧੀ।
ਛੇਤੀ ਸੁਣਨਾ, ਹੌਲੀ ਕਹਿਣਾ, ਹਸੂ ਹਸੂ ਕਰਦੀ ਰਹਿਣਾ,
ਸੰਜਮ ਦੇ ਵਿਚ ਉਠਣਾ ਬਹਿਣਾ, ਸੁਘੜ ਅਨਹਾਰ ਰਖਾਵੀਂ ਧੀ।
ਸੌਹਰੇ ਹੁੰਦੇ ਤਿਲਕਣਬਾਜ਼ੀ, ਹਰ ਗਲੇ ਕਹੀ ਭਲਾ ਭਲਾ ਜੀ,
ਗਲੀ ਗਵਾਂਢ ਰਖੀਂਂ ਰਾਜ਼ੀ,ਚਿਤ ਨਾ ਕੋਈ ਦੁਖਾਵੀਂ ਧੀ।
ਕਦੇ ਨਾ ਮਾਰੀਂ ਕੂੜੀਆਂ ਠੀਸਾਂ, ਅੜੀਆਂ ਦੀਆਂ ਨਾ ਸਿਖੀਂ ਰੀਸਾਂ,
ਰਾਜ਼ੀ ਕਰ ਕਰ ਲਈਂ ਅਸੀਸਾਂ, ਨਿਉਂ ਨਿਉਂ ਝਟ ਲੰਘਾਵੀਂ ਧੀ।
ਮਿਠਾ ਕਹਿਣਾ, ਕੌੜਾ ਜਰਨਾ, ਹਰ ਗੱਲ ਦੇ ਵਿਚ ਜੀ ਜੀ ਕਰਨਾ,
ਠੰਢੀ ਹੋ ਕ੍ਰੋਧ ਨੂੰ ਹਰਨਾ, ਪਿੱਤਾ ਮਾਰ ਵਖਾਵੀਂ ਧੀ।
ਦੇਖ ਕਿਸੇ ਨੂੰ ਕਰੀ ਨਾ ਸਾੜਾ, ਇਹ ਲਖਸ਼ਨ ਤੀਵੀਂ ਨੂੰ ਮਾੜਾ,
ਸਾੜੇ ਦੀ ਥਾਂ ਪਏ ਅਚਾੜਾ, ਮੰਦਾ ਰੋਗ ਨਾ ਲਾਵੀਂ ਧੀ।

-੬੯-