ਪੰਨਾ:ਚੰਦ ਤਾਰੇ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਨੈਣ ਮਿਲਾਵਾ

ਪੁਨਿਆਂ ਦੀ ਰਾਤ ਅਸਾਂ ਪੁਨੀਆਂ ਨੇ ਦਿਲਾਂ ਦੀਆਂ,
ਖੁਸ਼ ਨੇ ਚਕੋਰ ਪਏ ਮਾਰਦੇ ਉਡਾਰੀਆਂ।
ਠੰਢੀ ਠੰਢੀ, ਸੋਹਣੀ ਸੋਹਣੀ, ਮਿਠੀ ਮਿਠੀ ਚਾਨਣੀ ਨੇ,
ਪੱਕ ਜਾਣ ਵਾਲੀਆਂ ਨੇ ਅੱਖਾਂ ਕਈ ਠਾਰੀਆਂ।
ਚੁਪ ਚਾਪ ਆਪਣਾ ਜਮਾਇਆ ਸਿੱਕਾ ਜੱਗ ਉਤੇ,
ਨੀਂਦ ਰਾਣੀ ਆਣ ਕੇ ਝੜਾਈਆਂ ਨੇ ਖੁਮਾਰੀਆਂ,
ਸੁਤੇ ਹੋਏ ਰੁਖਾਂ ਉਤੇ ਆਲ੍ਹਣੀ ਜਨੌਰ ਸੁਤੇ,
ਟੀਸੀਆਂ ਪਹਾੜਾਂ ਦੀਆਂ ਸੁਤੀਆਂ ਵਿਚਾਰੀਆਂ।
ਸਰਕਦੀ ਨਹੀਂ ਜੂੰ ਘੂਕ ਸੁਤਿਆਂ ਦੇ ਕੰਨ ਉਤੇ,
ਭੋਲਿਆਂ ਨੇ ਕਹਿਰ ਦੀਆਂ ਰਾਤਾਂ ਸੌ ਗੁਜ਼ਾਰੀਆਂ।
ਜਾਗੇ ਇਕ ਚੰਦ ਪੈਂਡੇ ਪਿਆ ਹੋਇਆ ਬਦਲਾਂ ’ਚ,
ਬਿਨਾ ਖਰਚ ਪਠੇ ਜਿਨ ਕੀਤੀਆਂ ਤਿਆਰੀਆਂ।
ਏਸੇ ਤਰ੍ਹਾਂ ਜਾਗੇ ਇਕ ਬ੍ਰਿਹੋਂ ਕੁਠੀ ਜ਼ਿਮੀ ਉਤੇ,
ਜੀਹਦੇ ਮਾਹੀ ਚੰਦ ਉਹਨੂੰ ਪਾਈਆਂ ਨੇ ਖਵਾਰੀਆਂ।
ਬਣ ਠਣ ਬੈਠੀ ਟਿਕ ਲਾਈ ਹੋਈ ਇਕ ਪਾਸੇ,
ਪ੍ਰੀਤਮ ਪਿਆਰੇ ਦੀਆਂ ਹੋਣ ਇੰਤਜ਼ਾਰੀਆਂ।
ਹਾਰ ਤੇ ਸ਼ਿੰਗਾਰ ਵੇਖ ਕੋਲੋਂ ਸਖੀ ਕਹਿਣ ਲੱਗੀ,
ਅੱਜ ਭਾਵੇਂ ਪ੍ਰੀਤਮਾਂ ਨੇ ਔਣ ਦੀਆਂ ਧਾਰੀਆਂ।
ਬੋਲੀ ਐਡੇ ਭਾਗ ਕਿਥੋਂ ਅਸਾਂ ਮੰਦ ਭਾਗਣਾਂ ਦੇ,

-੮੦-