ਪੰਨਾ:ਚੰਦ ਤਾਰੇ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੇ ਭਾ ਲਿਖੀਆਂ ਖਵਾਰੀਆਂ ਨੇ ਭਾਰੀਆਂ।
ਆਵਣਾ ਤੇ ਨਹੀਂ ਪਰ ਮੇਲ ਹੈ ਜ਼ਰੂਰ ਹੋਣਾ,
ਅੱਜ ਚੰਦ ਸਾਰੀਆਂ ਹੀ ਔਖਤਾਂ ਨਿਵਾਰੀਆਂ।
ਏਧਰੋਂ ਮੈਂ ਵੇਖਨੀ ਹਾ, ਓਧਰੋਂ ਉਹ ਵੇਖਦੇ ਨੇ,
ਚੰਦ ਨੇ ਲਵਾਈਆਂ ਪ੍ਰੇਮ ਸਾਗਰ ’ਚ ਤਾਰੀਆਂ।
ਮੇਰੇ ਵਿਚ ਪੀ ਅਤੇ ਪੀਆ ਵਿਚ ਮੈਂ ਆਈਆਂ,
ਨੈਣਾਂ ਰਾਹੀਂ ਉਹਨਾਂ ਦੀਆਂ ਆਈਆਂ ਨੇ ਸਵਾਰੀਆਂ।
ਜ਼ਾਹਰੀ ਮੇਲ ਗੇਲ ਤਾਂਈਂ ਲੋਕ ਮੇਲ ਜਾਣਦੇ ਨੇ,
ਗੁਝੀਆਂ ਮਿਲਾਪ ਦੀਆਂ ਗੱਲਾਂ ਅਲੋਕਾਰੀਆਂ।
ਵੇਖਿਆ ਮਿਲਾਪ ਸਾਡਾ ਜੱਗ ਕੋਲੋਂ ਵਖਰਾ ਏ,
'ਹਿੰਦੀ' ਜਹਿਆਂ ਦਾਨਿਆਂ ਨੇ ਸਚੀਆਂ ਨਿਤਾਰੀਆਂਂ।

-੮੧-