ਪੰਨਾ:ਚੰਦ ਤਾਰੇ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ

ਨਿਕਲੇ ਕਾਂ ਦੀ ਅੱਖ ਪਏ ਭਠ ਲੌਂਦੇ,
ਤਾਵਾਂ ਹੁਸੜਾਂ ਹੱਦ ਮਕਾ ਦਿਤੀ।
ਵਰ੍ਹੇ ਅੱਗ ਤੇ ਪਿੰਡਿਓ ਚੋਣ ਪਾਣੀ,
ਐਸੀ ਜੇਠ ਨੇ ਕਲਾ ਭਵਾ ਦਿਤੀ।

ਭਖੀਆਂ ਲੋਵਾਂ ਵਿਚ ਦੂਤੀਆਂ ਚਿਣਗ ਲਾ ਕੇ,
ਤਬਾ ਸ਼ਾਹ ਦੀ ਹੋਰ ਭਖਾ ਦਿਤੀ।
ਹੋਇਆ ਕਹਿਣ ਆਕੀ ਗੁਰੂ ਕਾਫ਼ਰਾਂ ਦਾ,
ਮੋਮਨ ਪਾਹੜਿਆਂ ਪੱਟੀ ਪੜ੍ਹਾ ਦਿਤੀ।

ਪੁਜਾ ਨਾਲ ਜਹਾਂਗੀਰ ਵੀ ਪੰਚਮ ਬੈਠਾ,
ਏਸ ਪਾਈਏ ਨੂੰ ਨੌਬਤ ਪੁਚਾ ਦਿਤੀ।
ਚੰਦੂ ਜਹੇ ਇਕ ਜੂਠ ਨੂੰ ਰਖ ਮੋਹਲਾ,
ਲੀਕ ਅਦਲ ਇਨਸਾਫ਼ ਨੂੰ ਲਾ ਦਿਤੀ।

ਝੂਠਾ ਖੁਸਰੋ ਦੇ ੫ਖ ਦਾ ਬੁਰਾ ਦੇ ਕੇ,
ਨਿਰੇ ਜ਼ੁਲਮ ਤੇ ਕਲਮ ਵਗਾ ਦਿਤੀ।
ਵਗੀ ਕਲਮ ਨਾ ਮੁੜੇ ਪੈਗੰਬਰਾਂ ਤੋਂ,
ਉਨ੍ਹਾਂ ਸਚ ਦੀ ਖੇਡ ਵਰਤਾ ਦਿਤੀ।

ਇਹ ਕਲਮ ਜਾਂ ਵਗੀ ਸੀ ਜ਼ਕਰੀਏ ਤੇ,
ਆਰੀ ਵਿਚ ਸਰੀਰ ਫਰਾ ਦਿਤੀ।

-੮੨-