ਪੰਨਾ:ਚੰਦ ਤਾਰੇ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸਾਡਾ ਨੱਕ ਨੇ ਲਹੂ ਨਿਚੋੜਿਆ ਏ

ਜਿਨ੍ਹਾਂ ਵਿਆਹਾਂ ਵਿਚ ਫੋਕੇ ਨਮੂਜ ਪਿਛੇ,
ਏਡਾ ਢਮ ਢਾਣਾਂ ਲੋਕਾਂ ਜੋੜਿਆ ਏ।
ਓਹਨਾਂ ਵਿਆਹਾਂ ਨਹੀਂ ਲਾ ਦੇਣਾ ਤਾਰ ਬਨੇ,
ਸਮਝੋ ਆਪ ਹਥੀਂ ਬੇੜਾ ਬਹੋੜਿਆ ਏ।
ਪਾਈ ਭੌਂ ਗਹਿਣੇ, ਦਿਤੇ ਪਾ ਗਹਿਣੇ,
ਇਕ ਘੜੀ ਦੀ ਵਾਹ ਵਾਹ ਨੂੰ ਲੋੜਿਆ ਏ।
ਓੜਕ ਨਿਕਲ ਗਏ ਚੁਕ ਕੇ ਮੂੰਹ ਕਿਧਰੇ,
ਲਖ ਵਾਰਿਆ ਹਟਕਿਆ ਹੋੜਿਆ ਏ।
ਸ਼ਾਹੀ ਛਡ ਕੇ ਮੂੰਹ ਤੇ ਮਲੀ ਸ਼ਾਹੀ,
ਪਿੰਡ ਪੀੜ ਪਿਓ ਦਾਦੇ ਦਾ ਛੋੜਿਆ ਏ।
ਚਿੜੀਆਂ ਚੁਗ ਲਿਆ ਖੇਤ ਤੇ ਫੇਰ ਕਹਿੰਦੇ,
ਸਾਡਾ ਨੱਕ ਨੇ ਲਹੂ ਨਿਚੋੜਿਆ ਏ।

ਧੰਨਾ ਸਿੰਘ ਨੇ ਪੁਤਰ ਦੀ ਚੜ੍ਹਤ ਵੇਲੇ,
ਨਾਲ ਦਾਰੂ ਦੇ ਸਭ ਨੂੰ ਰਜਾ ਦਿੱਤਾ।
ਦੂਰੋਂ ਨੇੜਿਓਂ ਘੋੜੀਆਂ ਮੰਗ ਲਈਆਂ,
ਆਹਰਨ ਵਾਂਗ ਰਸਾਲਾ ਚੜ੍ਹਾ ਦਿਤਾ।
ਮਾਰ ਧਾੜ ਕਰ ਕੁੜਮਾਂ ਦੀ ਜੂਹ ਪੁਜੇ,

-੮੫-