ਪੰਨਾ:ਚੰਦ ਤਾਰੇ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਰਤਾ ਘੋੜੀਆਂ ਤਾਈਂ ਅਸਤਾ ਦਿਤਾ।
ਕਠੇ ਹੋ ਸਭ ਨੇ ਹਥ ਪੈਰ ਧੋਤੇ,
ਝੋਸਾਂ ਪੱਗਾਂ ਨੂੰ ਮੁਛਾਂ ਨੂੰ ਤਾ ਦਿਤਾ।
ਹੋਏ ਬੜੇ ਦਲੇਰ ਢੁਕਾ ਵੇਲੇ,
ਵਖਤਾਂ ਨਾਲ ਜੇਹੜਾ ਪੈਸਾ ਜੋੜਿਆ ਏ।
ਦਿਤਾ ਸੁਦਦੇ ਮੂੰਹ ਲੁਟਾ ਸਾਰਾ,
ਏਡਾ ਨੱਕ ਨੇ ਲਹੂ ਨਚੋੜਿਆ ਏ।

ਅਗਲ ਵਾਂਹਡੀ ਤਹਤਿਆਂ ਤਾਂਹਗ ਸੇਤੀ,
ਮਟ ਦਾਰੂ ਦੇ ਤੀਹ ਪਵਾ ਛਡੇ।
ਸਹੋਣਾ ਮਾਣ ਹੈ ਆਇਆ ਪ੍ਰੌਹਣਿਆਂ ਦਾ,
ਚੰਗੇ ਭਲੇ ਸਭ ਉਲੂ ਬਣਾ ਛਡੇ।
ਜਿਵੇਂ ਜੱਟ ਤਿਹਾਏ ਨੂੰ ਮਿਲੇ ਛੰਨਾ,
ਪਾਣੀ ਪੀ ਪੀ ਢਿੱਡ ਅਫਰਾ ਛਡੇ।
ਤਿਵੇਂ ਵਰਤੀ ਪ੍ਰੋਹਣਿਆਂ ਡੰਝ ਲਾਹ ਲਾਹ,
ਰਹੀ ਖੁਹੀ ਮਹਿਫਲ ਨੂੰ ਵੀ ਜਿੰਦੇ ਲਾ ਛਡੇ।
ਰੋਟੀ ਰਾਤ ਦੀ ਮਗਰ ਕੋਚਾਲਾਂ ਉਤੇ,
ਧੜੀ ਖੰਡ ਉਤੇ ਥੰਦਾ ਰਹੋੜਿਆ ਏ।
ਖਾਹਦਾ ਕਿਸੇ ਵੀ ਨਾ ਹੋਇਆ ਖੂਹ ਖਿੰਜੂ,
ਏਡਾ ਨੱਕ ਨੇ ਲਹੂ ਲਚੋੜਿਆ ਏ।

ਗਹਿਣੇ ਕਪੜੇ ਦੇ ਵਲੋਂ ਹੋਈ ਓੜਕ,
ਆ ਕੇ ਸਭ ਭਰਵਾਂ ਗਹਿਣਾ ਢੋਇਆ ਏ।
ਠੂਠੀ, ਫੁਲ, ਟਿੱਕਾ, ਦੰਦ, ਲੌਂਗ, ਰੇਲਾਂ,
ਕਲਾ ਹਸ ਦੋਸੇਰੀ ਦਾ ਹੋਇਆ ਏ।
ਟਾਡਾਂ, ਗੋਖੜੂ, ਆਰਸੀ, ਛਾਪ ਛਲੇ,

-੮੬-