ਪੰਨਾ:ਚੰਦ ਤਾਰੇ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੱਬ ਨੂੰ

ਕੀਹਦੇ ਪਾਸ ਦਸ ਕਰੀਏ ਤੇਰੀਆਂ ਸ਼ਕਾਇਤਾਂ,
ਤੇਰੇ ਬਾਰੇ ਸੁਣੀਆਂ ਨੇ ਬੜੀਆਂ ਹਕਾਇਤਾਂ।
ਇਹ ਕਹਿੰਦੇ ਨੇ ਤੂੰ ਹੈਂ ਦਿਆਲੂ ਨਿਆਈਂ,
ਤੂੰ ਦੀਨਾਂ ਦਾ ਬੰਧੂ ਤੂੰ ਸਾਂਈਆਂ ਦਾ ਸਾਂਈਂ।
ਇਹ ਕਹਿੰਦੇ ਨੇ ਤੂੰ ਪ੍ਰਤ ਪਾਲਕ ਹੈ ਸਭ ਦਾ,
ਤੂੰ ਖਾਲਕ ਹੈਂ ਸਭ ਦਾ ਤੂੰ ਮਾਲਕ ਹੈ ਸਭ ਦਾ।
ਇਹ ਕਹਿੰਦੇ ਨੇ ਤੂੰ ਵਿਚ ਦਵਾਪਰ ਤਰੇਤਾ,
ਮੁਕਾਏ ਸੀ ਪਾਪੀ ਹੈ ਈ ਕੁਝ ਵੀ ਚੇਤਾ?
ਤੂੰ ਪਟਨੇ 'ਚਿ ਆ ਕੇ ਸੀ ਜ਼ਾਲਮ ਮੁਕਾਏ,
ਤੂੰ ਬੰਦੇ ਜਏ ਬੰਦੇ ਸੀ ਬੰਦੇ ਬਣਾਏ।
ਤੂੰ ਪੱਥਰ ਪਈ ਹੋਈ ਐਹਲੀਆ ਸੀ ਤਾਰੀ,
ਤੂੰ ਰਾਵਣ ਦੀ ਤੋੜੀ ਸੀ ਸਾਰੀ ਮਕਾਰੀ।
ਤੂੰ ਮਰਯਾਦਾ ਪਾਲੀ ਸੀ ਖੁਦ ਤਾਜ ਦੇ ਕੇ,
ਭਬੀਸ਼ਨ ਤੇ ਸੁਗਰੀਵ ਨੂੰ ਰਾਜ ਦੇ ਕੇ।
ਇਹ ਕਹਿੰਦੇ ਨੇ ਤੇਰੀ ਜਦ ਹੋਈ ਸੀ ਰਹਿਮਤ,
ਤੂੰ ਅਰਬਾਂ ਦੀ ਸਾਰੀ ਮੁਕਾਈ ਸੀ ਜ਼ੇਹਮਤ।
ਇਹ ਸੁਣਿਆ ਏਂ ਤਦ ਸੈਂ ਤੂੰ ਜ਼ੁਲਮਾਂ ਦਾ ਵੈਰੀ,
ਸੈਂ ਮਕਰਾਂ, ਫਰੇਬਾਂ ਤੇ ਪਾਪਾਂ ਦਾ ਵੈਰੀ।
ਕੇਹੜਾ ਚੌਰ ਉਹਨਾਂ ਸੀ ਤੈਨੂੰ ਝੁਲਾਇਆ,

-੮੮-