ਪੰਨਾ:ਚੰਦ ਤਾਰੇ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੁਖਾਂ ਥੀਂ ਮਰੇਂਦਾ, ਸੌ ਸ਼ੁਕਰ ਕਰੇਂਦਾ।
ਰਾਜ਼ੀ ਹੈ ਰਜ਼ਾ ਤੇ, ਜੋ ਸਾਹਿਬ ਨੂੰ ਭਾਵੇ।
ਨਾ ਯਾਰੀ ਨਾ ਚੋਰੀ, ਇਕ ਰੱਬ ਤੇ ਡੋਰੀ।
ਜਾਤਾ ਤੇ ਇਹ ਜਾਤਾ, ਉਹ ਕੁਲ ਦਾ ਦਾਤਾ।
ਈਮਾਨ ਰਹਿ ਜਾਵੇ, ਕੋਈ ਊਜ ਨਾ ਆਵੇ।
ਪਾਲੇ ਵਿਚ ਠਰਦਾ, ਹੈ ਤਰਾਵੀਆਂ ਪੜ੍ਹਦਾ।
ਫਿਰ ਸਰਗੀਉਂ ਫਾਕਾ, ਆਖੇ ਮੇਰੇ ਆਕਾ।
ਅੱਜ ਕਿਧਰ ਨੂੰ ਜਾਵਾਂ, ਕੀ ਈਦ ਮਨਾਵਾਂ।

ਰਮਜ਼ਾਨ ਮੁਬਾਰਕ, ਜੀ ਸ਼ਾਨ ਮੁਬਾਰਕ।
ਇੰਞੇ ਹੀ ਬਿਤਾਇਆ,ਦਿਨ ਈਦ ਦਾ ਆਇਆ।
ਬੱਚਾ ਕਹਿ ਉਛਲ ਕੇ, ਖੁਸ਼ੀਆਂ ਥੀਂ ਮਚਲ ਕੇ।
ਕਲ੍ਹ ਈਦ ਹੈ ਅੱਬਾ, ਇਕ ਕੁੜਤਾ ਤੇ ਤੰਬਾ।
ਟੋਪੀ ਵੀ ਲਿਆ ਦੇ, ਇਕ ਬੂਟ ਚੜ੍ਹਾ ਦੇ।
ਸਭ ਰਲਮਿਲ ਹਾਣੀ, ਅਸਾਂ ਈਦ ਮਨਾਣੀ।
ਬੱਚੇ ਤੋਂ ਇਹ ਸੁਣ ਕੇ, ਲਏ ਹੌਕੇ ਤੇ ਹੌਕੇ।
ਕੀ 'ਹਿੰਦੀ' ਬਣਾਵੇ, ਕੀ ਈਦ ਮਨਾਵੇ।

-੯੮-