ਪੰਨਾ:ਚੰਦ ਤਾਰੇ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਸੇ ਤਰ੍ਹਾਂ ਅਸੀਂ ਵੀ ਤਿੰਨੇ,
ਜਦ ਕਦ ਕਠੇ ਹੋਏ।
ਮਿਲਸੀ ਆਪੇ ਰਾਜ ਅਸਾਂ ਨੂੰ,
ਦਿਲੋਂ ਜੇ ਦੂਈ ਮੋਏ।

ਨਾਲ ਜੁਲਾਹਿਆਂ ਡਾਂਗੋ ਡਾਂਗੀ,
ਘਰ ਵਿਚ ਤੰਦ ਨਾ ਸੂਤਰ।
ਜਿਚਰ ਸਾਡਾ ਸੂਤ ਨਹੀਂ ਹੋਣਾ,
ਕੰਮ ਨਹੀਂ ਹੋਣਾ ਸੂਤਰ।

ਮੰਦਰ, ਗੁਰਦਵਾਰਾ ਮਸਜਦ,
ਇਕ ਦਿਲ ਦੇ ਵਿਚ ਪਾਈਏ।
ਫੇਰ ਪ੍ਰੇਮ ਪੁਜਾਰੀ ਤਾਈਂ,
ਉਸ ਦੇ ਵਿਚ ਬਹਾਈਏ।

ਧੁੰਨੀ ਸੰਖ ਦੀ ਬਾਂਗ ਦਮਾਮੇ,
ਤਿੰਨੇ ਇਕ ਕਰੀਏ।
ਨਾ ਫਿਰ ਖਹੀਏ ਵਾਜਿਆਂ ਉਤੋਂ,
ਨਾਂ ਫਿਰ ਬਾਂਗੋਂ ਡਰੀਏ।

ਇਸ ਜੱਗ ਤੋਂ ਇਕ ਹੋਰ ਨਿਆਰਾ,
ਜਗਤ ਵਸਾਈਏ ਰਲ ਕੇ।
ਅੱਜ ਦੇ ਕੰਮ ਨੂੰ ਅੱਜ ਕਰੀਏ ‘ਹਿੰਦੀ',
ਕਾਹਨੂੰ ਪਾਈਏ ਭਲਕੇ।

-੧੦੦-