ਪੰਨਾ:ਚੰਬੇ ਦੀਆਂ ਕਲੀਆਂ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( 89 )

ਸ਼ਿਕਾਰ ਖੇਡਣ ਵਿਚ ਮਸਤ ਰਹਿੰਦੇ ਸਨ। ਬੰਦੇ ਉਹ ਸਾਰੇ ਮੌਜੀ ਜਾਪਦੇ ਸਨ। ਨਾਂ ਸਿਆਲ ਤੇ ਨਾਂ ਉਨ੍ਹਾਲ ਉਨਾਂ ਨੂੰ ਕੰਮ ਦਾ ਫਿਕਰ ਸੀ। ਬੋਲੀ ਉਹ ਅਜੀਬ ਜਹੀ ਬੋਲਦੇ ਸਨ ਤੇ ਉਰਦੂ ਨਹੀਂ ਸਨ ਸਮਝਦੇ।

ਜਦ ਉਨਾਂ ਨੇ ਬੰਤਾ ਸਿੰਘ ਨੂੰ ਦੇਖਿਆ ਤਾਂ ਉਸਦੇ ਪਾਸ ਆ ਗਏ। ਇਕ ਬੰਦਾ ਸਿਆਣਾ ਸੀ ਤੇ ਕੁਝ ਉਰਦੂ ਸਮਝਦਾ ਸੀ। ਉਸਨੂੰ ਬੰਤਾ ਸਿੰਘ ਨੇ ਦਸਿਆ ਜੋ ਮੈਂ ਜ਼ਮੀਨ ਲੈਣ ਨੂੰ ਆਇਆ ਹਾਂ। ਭੀਲ ਬੜੇ ਪ੍ਰਸੰਨ ਹੋਏ। ਇਕ ਝੌਂਪੜੀ ਵਿਚ ਲਿਜਾਕੇ ਉਸ ਨੂੰ ਮੰਜੇ ਪੁਰ ਬਿਠਾਇਆ, ਲੱਸੀ ਪਾਣੀ ਪਿਲਾਕੇ ਇਕ ਬਕਰਾ ਝਟਕਾਇਆ ਤੇ ਰਿੰਨ੍ਹਕੇ ਉਹਦੇ ਅਗੇ ਰਖਿਆ। ਬੰਤਾ ਸਿੰਘ ਨੇ ਆਪਣੇ ਬੁਚਕੇ ਵਿਚੋਂ ਕਢਕੇ ਕੁਝ ਤੋਹਫੇ ਵੰਡੇ ਤੇ ਚਾਹ ਦੇ ਦੋ ਡਬੇ ਉਨਾਂ ਦੇ ਹਵਾਲੇ ਕੀਤੇ।

ਭੀਲ ਬੜੇ ਪ੍ਰਸੰਨ ਹੋਏ। 'ਚਬੜ' 'ਚਬੜ' ਬੋਲੀ ਜਾਣ, ਪਰ ਬੰਤਾ ਸਿੰਘ ਨੂੰ ਸਮਝ ਕਖ ਨਾਂ ਪਵੇ। ਜਦ ਉਸ ਸਿਆਣੇ ਬੰਦੇ ਨੇ ਉਨਾਂ ਨੂੰ ਦਸਿਆ ਕਿ ਇਹ ਆਦਮੀ ਜ਼ਮੀਨ ਲੈਣ ਨੂੰ ਆਇਆ ਹੈ, ਤਾਂ ਉਹ ਬੜੇ ਪ੍ਰਸੰਨ ਹੋਏ ਤੇ ਕਹਿਣ ਲਗੇ "ਸਾਡਾ ਸਰਦਾਰ ਆ ਜਾਵੇ, ਅਸੀਂ ਜ਼ਮੀਨ ਹੁਣੇ ਦੇ ਦਿਆਂਗੇ।"

ਭੀਲਾਂ ਦੇ ਇਹ ਗੱਲਾਂ ਬਾਤਾਂ ਕਰਦਿਆਂ ਉਨਾਂ ਦਾ ਸਰਦਾਰ ਆ ਗਿਆ। ਸਾਰਿਆਂ ਨੇ ਉਸਦਾ ਅਦਬ ਕੀਤਾ ਤੇ ਬੰਤਾ ਸਿੰਘ ਨੇ ਇਕ ਚੰਗਾ ਦੁਪੱਟਾ ਤੇ ਪੰਜ ਡਬੇ ਚਾਹ ਦੇ ਉਸ ਦੀ ਭੇਟਾ ਕੀਤੇ। ਸਰਦਾਰ ਨੇ ਇਹ