ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੫ )

ਪੀਤਾ ਤੇ ਖਬੇ ਪਾਸੇ ਤੁਰ ਪਿਆ।

ਤੁਰਦਿਆਂ ਤੁਰਦਿਆਂ ਜਦ ਸਿਖਰ ਦੁਪਹਿਰ ਹੋ ਗਈ ਤਾਂ ਉਹ ਸਾਹ ਲੈਣ ਨੂੰ ਬੈਠ ਗਿਆ। ਇਕ ਠੰਡੀ ਥਾਂ ਤੇ ਬੈਠ ਕੇ ਕੁਝ ਰੋਟੀ ਪਾਣੀ ਮੁਕਾਇਆ ਪਰ ਲੇਟਿਆ ਨਾਂ, ਮਤਾਂ ਨੀਂਦਰ ਆ ਜਾਵੇ। ਪਲਕੁ ਮਗਰੋਂ ਉਠਕੇ ਤੁਰ ਪਿਆ। ਧੁਪ ਬੜੀ ਤੇਜ਼ ਸੀ। ਮੁੜ੍ਹਕਾ ਦਬਾ ਦਬ ਵਗਦਾ ਸੀ। ਨੀਦਰ ਨੇ ਭੀ ਜ਼ੋਰ ਪਾਇਆ, ਪਰ ਬੰਤਾ ਸਿੰਘ ਤੁਰਿਆ ਜਾਂਦਾ ਆਖਦਾ ਸੀ "ਇਕ ਘੜੀ ਦਾ ਦੁਖ ਤੇ ਸਾਰੀ ਉਮਰ ਦਾ ਸੁਖ"। ਤੁਰਦਿਆਂ ਤੁਰਦਿਆਂ ਉਹ ਖਬੇ ਪਾਸੇ ਮੁੜਨ ਲਗਾ, ਪਰ ਇਕ ਨੀਵਾਂ ਟੋਟਾ ਦਿਸਿਆ। ਕਹਿਣ ਲਗਾ: ਇਥੇ ਕਮਾਦ ਬੜਾ ਸੋਹਣਾ ਹੋਵੇਗਾ, ਛਡਨਾ ਨਹੀਂ ਚਾਹੀਦਾ, ਤੇ ਫਿਰ ਸਜੇ ਹਥ ਨੂੰ ਤੁਰਿਆ। ਹੁਣ ਜਦ ਮੁੜਕੇ ਵੇਖਿਆ ਤਾਂ ਟਿਬਾ ਬਹੁਤ ਦੂਰ ਸੀ। ਇਸ ਨੇ ਸੋਚਿਆ ਹੁਣ ਤਾਂ ਸੂਰਜ ਬਾਕੀ ਤਿੰਨ ਘੰਟੇ ਹੈ ਤੇ ਮੈਂ ਭੀ ਵਾਪਸੀ ਪੈਂਡੇ ਦੇ ਦਸ ਮੀਲ ਕਰਨੇ ਹਨ। ਓਥੇ ਇਕ ਬੁਰਜੀ ਲਾਕੇ ਪਹਾੜੀ ਵਲ ਮੁੜ ਪਿਆ।

ਬੰਤਾ ਸਿੰਘ ਹੁਣ ਸਿੱਧਾ ਟਿੱਬੇ ਵਲ ਤੁਰਿਆ। ਪਰ ਤੁਰਦਿਆਂ ਬੜੀ ਤਕਲੀਫ ਹੋਵੇ। ਇਕ ਤਾਂ ਗਰਮੀ ਨੇ ਇਸ ਦਾ ਸਾਹ ਸੁਕਾ ਦਿਤਾ ਸੀ। ਨੰਗੇ ਪੈਰਾਂ ਵਿਚ, ਕੰਡੇ ਤੇ ਛਾਲੇ ਸਨ। ਉਸ ਦੀਆਂ ਲਤਾਂ ਕੰਬਣ ਲਗੀਆਂ। ਆਰਾਮ ਕਰਨ ਨੂੰ ਮਨ ਲੋਚਦਾ ਸੀ, ਪਰ ਜਿਸ ਨੇ ਸੂਰਜ ਡੁੱਬਣ ਤੋਂ ਪਹਿਲਾਂ ਟਿਕਾਣੇ ਤੇ ਪਹੁੰਚਣਾ