ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( 100 )

ਉਡਾਣ ਲੱਗਾ। ਮੌਲਵੀ ਕਮਰੇ ਵਿਚ ਇਕ ਚੌਂਂਕੀ ਤੇ ਬੈਠ ਗਿਆ ਅਤੇ ਅਫੀਮ ਛਕਕੇ ਪਾਣੀ ਪੀਕੇ ਤਿਆਰ ਬਰ ਤਿਆਰ ਹੋ ਗਿਆ। ਜਦ ਅਮਲ ਸ਼ੁਰੂ ਹੋਇਆ ਤਾਂ ਖੁਲ੍ਹੇ ਦਰਵਾਜੇ ਵਿਚੋਂ ਪੁਛਣ ਲੱਗਾ-"ਕਿਉਂ ਓਏ ਹਬਸ਼ੀ! ਦੱਸ ਕੋਈ ਰਬ ਭੀ ਹੈ ਕਿ ਨਹੀਂ?"

"ਰੱਬ ਜ਼ਰੂਰ ਹੈ" ਇਹ ਆਖਕੇ ਹਬਸ਼ੀ ਨੇ ਆਪਣੇ ਲਕ ਤੋਂ ਇਕ ਛੋਟਾ ਜਿਹਾ ਲੱਕੜੀ ਦਾ ਬੁਤ ਖੋਹਲਿਆ-"ਇਹ ਮੇਰਾ ਰਬ ਹੈ, ਮੇਰੇ ਜਨਮ ਤੋਂ ਇਸ ਨੇ ਮੇਰੀ ਰਖਿਆ ਕੀਤੀ ਹੈ, ਜਿਸ ਪਵਿਤਰ ਲੱਕੜੀ ਤੋਂ ਇਹ ਬਣਿਆਂ ਹੋਇਆ ਹੈ, ਉਸਦੀ ਸਾਡੇ ਦੇਸ ਵਿਚ ਸਾਰੇ ਪੂਜਾ ਕਰਦੇ ਹਨ, ਸਾਡਾ ਇਹੋ ਰਬ ਹੈ!"

ਮੌਲਵੀ ਅਤੇ ਉਸਦੇ ਨੌਕਰ ਦੀ ਇਹ ਬਾਤ ਚੀਤ ਸੁਣਕੇ ਬਾਕੀ ਬੈਠੇ ਆਦਮੀ ਕੁਝ ਹੈਰਾਨ ਹੋਏ। ਮੌਲਵੀ ਦਾ ਸਵਾਲ ਵੀ ਅਜੀਬ ਸੀ, ਪਰ ਨੌਕਰ ਦਾ ਜਵਾਬ ਉਸ ਤੋਂ ਭੀ ਵਧਕੇ ਅਜੀਬ ਸੀ। ਸੁਣਨ ਵਾਲਿਆਂ ਵਿਚ ਇਕ ਤਕੜਾ ਪੰਡਤ ਬੈਠਾ ਸੀ, ਉਹ ਤੁਰਤ ਬੋਲ ਉਠਿਆ:-

"ਸ਼ੁਦਾਈ ਪਾਗਲ! ਕਦੀ ਰੱਬ ਨੂੰ ਵੀ ਕੋਈ ਲੱਕ ਨਾਲ ਬੰਨ੍ਹ ਸਕਦਾ ਹੈ? ਰੱਬ ਇਕੋ ਹੈ, ਉਸ ਦਾ ਨਾਮ ਬ੍ਰਹਮ ਹੈ, ਉਹ ਸੰਸਾਰ ਤੋਂ ਉਚਾ ਹੈ, ਸੰਸਾਰ ਉਸ ਆਪ ਬਣਾਇਆ ਹੈ, ਬ੍ਰਹਮਾਂ ਹੀ ਕੇਵਲ ਮਹਾਨ ਅਰ ਸਭ ਤੋਂ ਬਲਵਾਨ ਦੇਵਤਾ ਹੈ। ਅਸੀਂ ਗੰਗਾ ਦੇ ਤਟ ਤੇ ਉਸੇ ਦੀ ਪੂਜਾ ਲਈ ਮੰਦਰ ਬਣਾਂਦੇ