ਪੰਨਾ:ਚੰਬੇ ਦੀਆਂ ਕਲੀਆਂ.pdf/112

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( 101)

ਹਾਂ, ਜਿਨ੍ਹਾਂ ਵਿਚ ਵਿਦਵਾਨ ਬ੍ਰਾਹਮਨ ਉਸਦੀ ਉਪਾਸ਼ਨਾ ਕਰਦੇ ਹਨ। ਕੇਵਲ ਉਹੀ ਸ਼ਾਸਤਰਾਂ ਦੇ ਵਿਦਵਾਨ ਬ੍ਰਹਮ ਨੂੰ ਜਾਣਦੇ ਹਨ, ਹੋਰ ਕਿਸੇ ਨੂੰ ਕੀ ਪਤਾ? ਲੱਖਾਂ ਸਾਲ ਗੁਜ਼ਰ ਗਏ, ਹਿੰਦ ਵਿਚ ਕਈ ਰਾਜੇ ਆਏ, ਕਈ ਗਏ, ਪਰ ਉਹ ਮੰਦਰ ਅਚਲ ਹਨ, ਬ੍ਰਹਮਾ ਜੀ ਆਪ ਉਨ੍ਹਾਂ ਦੀ ਰਖਿਆ ਕਰਦੇ ਚਲੇ ਆਏ।"

ਬ੍ਰਾਹਮਨ ਦਾ ਖਿਆਲ ਸੀ ਕਿ ਇਸ ਗੱਲ ਨੂੰ ਸਾਰੇ ਸਵੀਕਾਰ ਕਰ ਲੈਣਗੇ, ਪਰ ਇਕ ਯਹੂਦੀ ਦਲਾਲ ਓਥੇ ਮੌਜੂਦ ਸੀ, ਉਹ ਆਖਣ ਲਗਾ - "ਇਹ ਝੂਠ ਹੈ, ਸਚੇ ਰਬ ਦੇ ਮੰਦਰ ਹਿੰਦ ਵਿਚ ਨਹੀਂ, ਤੇ ਨਾ ਹੀ ਸਚਾ ਰਬ ਬਰਾਹਮਣਾਂ ਦੀ ਰਖਿਆ ਕਰਦਾ ਹੈ। ਸਚਾ ਰੱਬ ਬ੍ਰਾਹਮਣਾਂ ਦਾ ਰਬ ਨਹੀਂ, ਉਹ ਹਜ਼ਰਤ ਇਬਰਾਹੀਮ, ਇਜ਼ਾਕ ਤੇ ਯਕੂਬ ਦਾ ਰਬ ਹੈ। ਉਹ ਕੇਵਲ ਆਪਣੀ ਪਿਆਰੀ ਬਨੀ ਇਸਰਾਈਲ ਦੇ ਬਿਨਾਂ ਹੋਰ ਕਿਸੇ ਦੀ ਰਖਿਆ ਨਹੀਂ ਕਰਦਾ। ਦੁਨੀਆਂ ਦੇ ਸ਼ੁਰੂ ਤੋਂ ਕੇਵਲ ਸਾਡੀ ਕੌਮ ਈ ਰੱਬ ਦੀ ਪਿਆਰੀ ਟੁਰੀ ਆਈ ਹੈ। ਜੇ ਅਸੀਂ ਹੁਣ ਦੁਨੀਆਂ ਦੇ ਕਈ ਹਿਸਿਆਂ ਤੇ ਰੁਲਦੇ ਫਿਰਦੇ ਹਾਂ ਤਾਂ ਕੀ ਹੋ ਗਿਆ, ਸਾਡਾ ਇਮਤਿਹਾਨ ਪਿਆ ਹੁੰਦਾ ਹੈ। ਸਾਨੂੰ ਰਬ ਨੇ ਆਪ ਵਾਇਦਾ ਦਿੱਤਾ ਹੋਇਆ ਹੈ ਕਿ ਉਹ ਸਾਡੀ ਕੌਮ ਨੂੰ ਯੁਰੋਸ਼ਲਮ ਵਿਚ ਕਠਿਆਂ ਕਰੇਗਾ, ਤਦੋਂ ਯੁਰੋਸ਼ਲਮ ਦਾ ਮੰਦਰ ਪੁਰਾਤਨ ਰੌਣਕ ਤੇ ਹੋਵੇਗਾ ਅਰ ਬਨੀ ਇਸਰਾਈਲ ਦਾ ਰਾਜ ਸਾਰੀ ਦੁਨੀਆਂ ਤੇ ਹੋਵੇਗਾ।"