ਪੰਨਾ:ਚੰਬੇ ਦੀਆਂ ਕਲੀਆਂ.pdf/113

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( 102)

ਇਹ ਗਲ ਕਰਕੇ ਯਹੂਦੀ ਦਾ ਮਨ ਭਰ ਆਇਆ ਤੇ ਉਸ ਦੀ ਅੱਖਾਂ ਥੀਂ ਅੱਥਰੂ ਡਿੱਗ ਪਏ। ਉਹ ਹੋਰ ਕੁਝ ਕਹਿਣਾ ਚਾਹੁੰਦਾ ਸੀ, ਪਰ ਓਥੇ ਬੈਠੇ ਇਕ ਕੈਥੋਲਿਕ ਪਾਦਰੀ ਨੇ ਉਸ ਨੂੰ ਟੋਕਿਆ:

"ਜੋ ਕੁਝ ਤੁਸੀਂ ਕਿਹਾ ਹੈ ਸਭ ਝੂਠ ਹੈ, ਤੁਸੀਂ ਰਬ ਨੂੰ ਸਮਦ੍ਰਿਸ਼ਟ ਨਹੀਂ ਮੰਨਦੇ। ਉਹ ਤੁਹਾਡੀ ਕੌਮ ਨਾਲ ਬਾਕੀਆਂ ਤੋਂ ਵੱਧ ਕਿਸ ਤਰਾਂ ਪਿਆਰ ਕਰ ਸਕਦਾ ਹੈ? ਨਹੀਂ, ਸਗੋਂ ਜੇਕਰ ਇਹ ਠੀਕ ਭੀ ਹੋਵੇ ਕਿ ਤੁਹਾਡੀ ਪੁਰਾਣੀ ਬਣੀ ਇਸਰਾਈਲ ਕੌਮ ਤੇ ਉਹ ਪਰਸੰਨ ਸੀ ਤਾਂ ਹੁਣ ਤਾਂ ਤੁਸੀਂ ੧੯00 ਸਾਲ ਦਾ ਉਸ ਨੂੰ ਨਾਰਾਜ਼ ਕੀਤਾ ਹੋਇਆ ਹੈ, ਇਸੇ ਕਰਕੇ ਤੁਸਾਡੀ ਕੌਮ ਤਬਾਹ ਹੋ ਗਈ ਤੇ ਦੁਨੀਆਂ ਦੇ ਕਈ ਹਿੱਸਿਆਂ ਤੇ ਰੁਲ ਰਹੀ ਹੈ। ਤੁਸਾਡੇ ਮਜ਼ਹਬ ਵਿਚ ਹੁਣ ਬਾਹਰੋਂ ਕੋਈ ਨਹੀਂ ਆਉਂਦਾ ਅਤੇ ਕਿਸੇ ੨ ਥਾਂ ਇਕ ਦੋ ਆਦਮੀਆਂ ਤੋਂ ਸਿਵਾ ਤੁਸਾਡਾ ਮਜ਼ਹਬ ਖ਼ਤਮ ਹੋ ਚੁਕਾ ਹੈ। ਰੱਬ ਨੂੰ ਸਾਰੀਆਂ ਕੌਮਾਂ ਇਕੋ ਜਿਹੀਆਂ ਪਿਆਰੀਆਂ ਹਨ, ਪਰ ਉਹ ਮੁਕਤ ਤਦੋਂ ਹੋ ਸਕਦੀਆਂ ਹਨ ਜੇ ਰੋਮਨ ਕੈਥੋਲਿਕ ਮਜ਼ਹਬ ਵਿਚ ਸ਼ਾਮਲ ਹੋ ਜਾਣ।"

ਇਹ ਸੁਣਕੇ ਇਕ ਪ੍ਰੋਟੈਸਟੈਂਟ ਪਾਦਰੀ ਨੇ ਗੁੱਸੇ ਨਾਲ ਲਾਲ ਹੋ ਕੇ ਕੈਥੋਲਿਕ ਪਾਦਰੀ ਨੂੰ ਪੁਛਿਆ:--"ਤੁਸੀਂ ਇਹ ਕਿਸ ਤਰਾਂ ਕਹਿ ਸਕਦੇ ਹੋ ਕਿ ਮੁਕਤੀ ਕੇਵਲ ਕੈਥੋਲਿਕ ਮਤ ਵਿਚ ਹੀ ਹੈ? ਕੇਵਲ ਓਹੀ ਬਚਣਗੇ ਜੇਹੜੇ ਮਨ, ਬਚ, ਕਰਮ ਕਰਕੇ ਬਾਈਬਲ ਤੇ