(੧੦੯ )
ਚੜ੍ਹਦਾ ਅਰ ਪੱਛਮ ਵਿਚ ਇੰਗਲੈਂਡ ਦੇ ਪਰਲੇ ਪਾਸੇ ਡੁਬਦਾ ਹੈ। ਮੈਨੂੰ ਇਹ ਚੰਗੀ ਤਰ੍ਹਾਂ ਪਤਾ ਹੈ, ਮੈਂ ਆਪ ਬਹੁਤ ਕੁਝ ਦੇਖਿਆ ਹੈ।"
ਉਸ ਦੀ ਗਲ ਅੱਧ ਵਿਚੇ ਟੁਕ ਕੇ ਇਕ ਅੰਗਰੇਜ਼ ਬੋਲਿਆ-"ਸੂਰਜ ਦੇ ਚੱਕਰ ਦਾ ਜੋ ਪਤਾ ਸਾਨੂੰ ਅੰਗਰੇਜ਼ਾਂ ਨੂੰ ਹੈ ਹੋਰ ਕਿਸੇ ਨੂੰ ਨਹੀਂ। ਸਾਡੇ ਦੇਸ ਵਿਚ ਹਰ ਇਕ ਨੂੰ ਪਤਾ ਹੈ ਕਿ ਸੂਰਜ ਨਾ ਕਿਤੋਂ ਚੜ੍ਹਦਾ ਹੈ ਤੇ ਨਾ ਕਿਤੇ ਡੁਬਦਾ ਹੈ। ਉਹ ਹਮੇਸ਼ਾ ਜ਼ਮੀਨ ਦੇ ਗਿਰਦ ਚੱਕਰ ਲਾਂਦਾ ਰਹਿੰਦਾ ਹੈ। ਸਾਨੂੰ ਇਹ ਪਤਾ ਇਉਂ ਲੱਗਾ ਕਿ ਅਸੀਂ ਸਾਰੀ ਦੁਨੀਆਂ ਦੇ ਗਿਰਦ ਚੱਕਰ ਲਾਇਆ ਹੈ, ਪਰ ਸਾਨੂੰ ਰਸਤੇ ਵਿਚ ਕਿਤੇ ਭੀ ਸੂਰਜ ਟਕਰਿਆ ਨਹੀਂ ਅਸੀਂ ਜਿਥੇ ੨ ਭੀ ਗਏ, ਇਥੋਂ ਵਾਂਗ ਸਵੇਰੇ ਚੜ੍ਹਦਾ ਅਰ ਰਾਤ ਨੂੰ ਡੁਬ ਜਾਂਦਾ ਸੀ।
ਅੰਗਰੇਜ਼ ਨੇ ਇਕ ਸੋਟੀ ਚੁਕ ਲਈ ਅਰ ਰੇਤ ਦੇ ਗੋਲ ਦਾਇਰੇ ਪਾਕੇ ਸਮਝਾਣ ਲੱਗਾ ਕਿ ਕਿਸ ਤਰ੍ਹਾਂ ਅਸਮਾਨ ਵਿਚ ਸੂਰਜ ਚਲਦਾ ਹੈ, ਅਰ ਜ਼ਮੀਨ ਦੇ ਚੁਫੇਰ ਘੁੰਮਦਾ ਹੈ, ਪਰ ਉਹ ਚਿਤਰ ਚੰਗੀ ਤਰਾਂ ਨ ਬਣਾ ਸਕਿਆ ਤੇ ਜਹਾਜ਼ ਦੇ ਪਾਈਲਾਟ ਵਲ ਇਸ਼ਾਰਾ ਕਰਕੇ ਆਖਣ ਲੱਗਾ- ਮੇਰੇ ਨਾਲੋਂ ਜ਼ਿਆਦਾ ਇਸ ਨੂੰ ਪਤਾ ਹੈ, ਇਹ ਚੰਗੀ ਤਰਾਂ ਤੁਹਾਨੂੰ ਦਸੇਗਾ।"
ਪਾਈਲਾਟ ਹੁਣ ਤਕ ਚੁਪ ਬੈਠਾ ਸੁਣਦਾ ਸੀ, ਜਦ ਉਸ ਨੂੰ ਬੋਲਣ ਲਈ ਆਖਿਆ ਗਿਆ ਤਾਂ