ਪੰਨਾ:ਚੰਬੇ ਦੀਆਂ ਕਲੀਆਂ.pdf/121

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੧੦ )

ਰਤੀ ਨੇੜੇ ਹੋਕੇ ਉਸ ਨੇ ਕਿਹਾ-"ਤਸੀਂ ਸਾਰੇ ਇਕ ਦੂਜੇ ਨੂੰ ਗ਼ਲਤੀ ਵਿਚ ਪਾ ਰਹੇ ਹੋ ਤੇ ਆਪ ਭੁਲੜ ਹੋ। ਸੂਰਜ ਜ਼ਮੀਨ ਦੇ ਚੁਫੇਰੇ ਚੱਕਰ ਨਹੀਂ ਲਾਂਦਾ ਸਗੋਂ ਜਮੀਨ ਸੂਰਜ ਦੇ ਚੁਫੇਰੇ ਘੁੰਮ ਰਹੀ ਹੈ। ਆਪ ਪਈ ਭੁਆਟੀਆਂ ਖਾਂਦੀ ਹੈ ਅਰ ਹਰ ਮੁਲਕ ਨੂੰ ਵਾਰੀ ੨ ਨਾਲ ਸੂਰਜ ਦੇ ਸਾਹਮਣੇ ਕਰਦੀ ਹੈ। ਸੂਰਜ ਕੇਵਲ ਇਕ ਟਾਪੂ, ਪਹਾੜ, ਦੇਸ਼ ਜਾਂ ਸਮੁੰਦਰ ਵਾਸਤੇ ਨਹੀਂ ਤੇ ਨਾਂ ਹੀ ਕੇਵਲ ਇਸੇ ਧਰਤੀ ਲਈ ਹੈ। ਜੇ ਤੁਸੀ ਹੇਠਾਂ ਵੇਖਣ ਦੀ ਥਾਂ ਉਤਾਂਹ ਵੇਖੋ ਤਾਂ ਪਤਾ ਲਗੇ ਕਿ ਸੂਰਜ ਕਈ ਧਰਤੀਆਂ ਵਾਸਤੇ ਚਮਕ ਰਿਹਾ ਹੈ; ਸਿਆਣੇ ਪਾਈਲਾਟ ਦੀ ਇਹ ਗੱਲ ਸਚੀ ਸੀ, ਉਸ ਨੇ ਆਪਣਾ ਖਿਆਲ ਉੱਚਾ ਰਖਿਆ ਹੋਇਆ ਸੀ।

ਇਹ ਦਿਸ਼ਟਾਂਤ ਦੇਕੇ ਚੀਨੀ ਨੇ ਆਖਿਆ-"ਮਿੱਤਰੋ ! ਮਜ਼ਹਬ ਦੇ ਝਗੜਿਆਂ ਵਿਚ ਅਭਿਮਾਨ ਸਾਨੂੰ ਨਿਖੇੜਦਾ ਹੈ। ਸੂਰਜ ਵਾਲੀ ਗਲ ਰੱਬ ਤੇ ਘਟਾਓ। ਹਰ ਇਕ ਆਦਮੀ ਰੱਬ ਨੂੰ ਲੋੜਦਾ ਹੈ, ਪਰ ਉਹ ਆਪਣੇ ਦੇਸ, ਆਪਣੀ ਕੌਮ ਦਾ ਵਖਰਾ ਰਬ ਚਾਹੁੰਦਾ ਹੈ। ਜੇਹੜਾ ਰੱਬ ਸਾਰੀ ਦੁਨੀਆਂ ਵਿਚ ਨਹੀਂ ਮਿਲ ਸਕਦਾ, ਉਸ ਨੂੰ ਹਰ ਕੌਮ ਆਪੋ ਆਪਣੇ ਮੰਦਰਾਂ ਵਿਚ ਡਕਕੇ ਰੱਖਣ ਦਾ ਯਤਨ ਕਰਦੀ ਹੈ। ਜਿਹੜਾ ਮੰਦਰ ਰੱਬ ਨੇ ਸਾਰੇ ਸੰਸਾਰ ਨੂੰ ਕੱਠਿਆਂ ਕਰਨ ਲਈ ਬਣਾਇਆ ਹੈ, ਉਸ ਦਾ ਮੁਕਾਬਲਾ ਕੌਣ ਕਰ ਸਕਦਾ ਹੈ। ਉਸੇ ਨਮੂਨੇ ਤੇ ਬਾਕੀ ਸਾਰੇ ਮੰਦਰ ਬਣੇ ਹਨ।