ਪੰਨਾ:ਚੰਬੇ ਦੀਆਂ ਕਲੀਆਂ.pdf/122

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੧੧ )

ਹਰ ਇਕ ਮੰਦਰ ਵਿਚ ਤਲਾ, ਗੁੰਬਦ, ਲੈਂਪ, ਮੂਰਤੀਆਂ ਆਦਿ ਹੁੰਦੇ ਹਨ, ਪਰ ਸਮੁੰਦਰ ਵਰਗਾ ਤਲਾ, ਅਸਮਾਨ ਵਰਗਾ ਗੁੰਬਦ, ਚੰਨ ਤਾਰਿਆਂ ਵਰਗੇ ਲੈਂਪ, ਆਦਮੀ ਵਰਗੀਆਂ ਮੂਰਤੀਆਂ, ਰੱਬ ਦੀ ਕਿਰਪਾ ਦ੍ਰਿਸ਼ਟੀ ਨਾਲ ਆਤਮਾ ਵਰਗੀ ਸੁਚੀ ਕਿਤਾਬ, ਆਦਮੀ ਦੀ ਜ਼ਬਤ ਅਰ ਕੁਰਬਾਨੀ, ਇਨਸਾਨ ਦੇ ਦਿਲ ਵਰਗਾ ਪੂਜਾ ਅਸਥਾਨ ਕੇਹੜਾ ਹੋ ਸਕਦਾ ਹੈ। ਰੱਬ ਨੂੰ ਇਸੇ ਮੰਦਰ ਵਿਚ ਭੇਟ ਪਰਵਾਨ ਹੈ।

ਰੱਬ ਦੀ ਬਾਬਤ ਜਿੰਨਾ ਕਿਸੇ ਦਾ ਉੱਚਾ ਖਿਆਲ ਹੋਵੇ, ਉਤਨਾ ਹੀ ਉਹ ਮਹਿਮਾਂ ਨੂੰ ਵਧੀਕ ਪਛਾਣੇਗਾ, ਪਛਾਣਕੇ ਨੇੜੇ ਹੋਵੇਗਾ ਅਰ ਉਸ ਵਰਗਾ ਬਣ ਜਾਵੇਗਾ।

ਜੇਹੜਾ ਆਦਮੀ ਆਪ ਸੂਰਜ ਨਹੀਂ ਵੇਖਦਾ ਹੈ। ਉਹ ਵੇਖਣ ਵਾਲਿਆਂ ਨਾਲ ਨਫਰਤ ਨਾਂ ਕਰੇ। ਜੇ ਕਿਸੇ ਨੂੰ ਰੱਬ ਨਹੀਂ ਦਿਸਦਾ ਤਾਂ ਉਸ ਨਾਲ ਪ੍ਰੇਮ ਕਰੋ।"

ਕਨਫਯੂਸ਼ਸ ਦੇ ਸਿੱਖ ਚੀਨੀ ਪੁਰਸ਼ ਦੀ ਗਲ ਖਤਮ ਹੋਈ ਅਤੇ ਸੂਰਤ ਦੇ ਹੋਟਲ ਵਿਚ ਬੈਠੀ ਮੰਡਲੀ ਨੂੰ ਪਤਾ ਲਗ ਗਿਆ ਕਿ:-

ਪਾਰਬ੍ਰਹਮ ਕੇ ਸਗਲੇ ਠਾਉ ॥
ਜਿਤੁ ਜਿਤੁ ਘਰਿ ਰਾਖੇ ਤੈਸਾ ਤਿਨ ਨਾਉ ॥