(੧੧੪)
ਉਸ ਜੱਟ ਨੂੰ ਜਿੱਤਕੇ ਨਾਂ ਮੁੜਿਓਂ ਤਾਂ ਤੈਨੂੰ ਅੰਮ੍ਰਤ ਸਰੋਵਰ ਵਿਚ ਚੁਭੀਆਂ ਦਿਵਾਵਾਂਗਾ।"
ਅੰਮ੍ਰਤ ਸਰੋਵਰ ਦਾ ਨਾਮ ਸੁਣਕੇ ਭੂਤਨਾ ਬਹੁਤ ਡਰਿਆ, ਉਹ ਛੇਤੀ ਨਾਲ ਦੌੜਕੇ ਮੁੜ ਜ਼ਮੀਨ ਨੂੰ ਆਇਆ ਅਤੇ ਸੋਚਣ ਲਗਾ ਕਿ ਮੈਂ ਆਪਣੇ ਕੰਮ ਨੂੰ ਕਿਸ ਤਰ੍ਹਾਂ ਕਰਾਂ? ਸੋਚਦਿਆਂ ਸੋਚਦਿਆਂ ਉਸਨੂੰ ਇਕ ਸੋਹਣੀ ਵਿਉਂਤ ਔਹੜੀ।
ਮਜ਼ਦੂਰ ਦਾ ਰੂਪ ਧਾਰਕੇ ਉਸ ਨੇ ਜੱਟ ਦੀ ਨੌਕਰੀ ਕਰ ਲਈ। ਪਹਿਲੇ ਸਾਲ ਉਸ ਨੇ ਆਪਣੇ ਮਾਲਕ ਜੱਟ ਨੂੰ ਇਕ ਨੀਵੀਂ ਥਾਂ ਵਿਚ ਕਣਕ ਬੀਜਣ ਲਈ ਕਿਹਾ, ਜੱਟ ਨੇ ਸਲਾਹ ਮੰਨਕੇ ਨੀਵੇਂ ਸੇਬਲ ਵਿੱਚ ਕਣਕ ਬੀਜੀ। ਉਸ ਸਾਲ ਮੀਂਹ ਨ ਪਿਆ ਤੇ ਦੂਜੇ ਜ਼ਿਮੀਂਦਾਰਾਂ ਦੀਆਂ ਕਣਕਾਂ ਮਾਰੀਆਂ ਗਈਆਂ, ਪਰ ਇਸ ਗਰੀਬ ਜੱਟ ਦੀ ਫ਼ਸਲ ਬੜੀ ਭਾਰੀ ਹੋਈ। ਸਾਲ ਭਰ ਦੀਆਂ ਲੋੜਾਂ ਲਈ ਕਣਕ ਰਖਕੇ ਉਸ ਨੇ ਬਹੁਤ ਸਾਰੀ ਵੇਚ ਛੱਡੀ।
ਦੂਜੇ ਸਾਲ ਉਸ ਨੇ ਨੌਕਰ ਦਾ ਕਿਹਾ ਮੰਨਕੇ ਉਚੇ ਟਿੱਬਿਆਂ ਤੇ ਕਣਕ ਬੀਜੀ, ਉਸ ਸਾਲ ਮੀਂਹ ਹਦੋਂ ਪਰ੍ਹੇ ਵਸਿਆ। ਦੂਜਿਆਂ ਦੀਆਂ ਕਣਕਾਂ ਮਾਰੀਆਂ ਗਈਆਂ, ਪਰ ਇਸ ਜੱਟ ਦੇ ਖੇਤ ਲਹਿਰਾਂਦੇ ਸਨ। ਪਹਿਲੇ ਸਾਲ ਨਾਲੋਂ ਵੀ ਕਣਕ ਵਧ ਹੋਈ ਅਤੇ ਆਪਣੀ ਲੋੜ ਜੋਗੀ ਰਖਕੇ ਬਹੁਤ ਬਚ ਪਈ, ਜੱਟ ਨੂੰ ਸਮਝ ਨ ਆਵੇ ਕਿ ਇੰਨੀ ਕਣਕ ਅਰ ਧਨ