ਪੰਨਾ:ਚੰਬੇ ਦੀਆਂ ਕਲੀਆਂ.pdf/127

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੧੬ )

ਕਰ ਰਿਹਾ ਸੀ।"

ਜਦ ਜੱਟ ਆਪਣੀ ਵਹੁਟੀ ਨੂੰ ਗਾਲਾਂ ਕਢ ਚੁਕਾ ਤਾਂ ਸ਼ਰਾਬ ਫੜਕੇ ਆਪ ਪਿਲਾਉਣ ਲਗਾ। ਇਸ ਵੇਲੇ ਬਾਹਰੋਂ ਇਕ ਗਰੀਬ ਜੱਟ ਅੰਦਰ ਆ ਗਿਆ । ਬਾਕੀਆਂ ਨੂੰ ਪੀਂਦੇ ਵੇਖਕੇ ਉਹ ਬੀ ਬੈਠ ਗਿਆ। ਘੁਟ ਕੁ ਮਿਲਨ ਦੀ ਆਸ ਵਿਚ ਸੀ, ਪਰ ਵਿਚਾਰੇ ਨੂੰ ਉਡੀਕਦਿਆਂ ਬਥੇਰਾ ਚਿਰ ਬੀਤ ਗਿਆ। ਉਸ ਦੇ ਮੂੰਹ ਵਿਚੋਂ ਪਾਣੀ ਵਗਣ ਲਗਾ, ਪਰ ਘਰ ਦਾ ਮਾਲਕ ਜਟ ਆਖਣ ਲਗਾ-"ਮੈਂ ਸਾਰੀ ਦੁਨੀਆਂ ਨੂੰ ਪਿਲੌਣ ਦਾ ਕੋਈ ਜ਼ੁਮਾਂ ਲਿਆ ਹੋਇਆ ਹੈ?"

ਸ਼ੈਤਾਨ ਇਸ ਗਲ ਤੇ ਬਹੁਤ ਪ੍ਰਸੰਨ ਹੋਇਆ ਪਰ ਭੂਤਨੇ ਨੇ ਆਖਿਆ-"ਮਾਲਕ ਜੀ, ਅਜੇ ਹੋਰ ਤਮਾਸ਼ਾ ਵੇਖੋ।"

ਜੱਟ ਤੇ ਉਸ ਦੇ ਪ੍ਰਾਹੁਣੇ ਪੀ ਪੀ ਕੇ ਇਕ ਦੂਜੇ ਨੂੰ ਝੂਠੀਆਂ ਮੁਹੱਬਤਾਂ ਪ੍ਰਗਟ ਕਰਨ ਲਗੇ। ਸ਼ੈਤਾਨ ਉਹਨਾ ਦੀਆਂ ਗਲਾਂ ਸੁਣਕੇ ਬਹੁਤ ਪ੍ਰਸੰਨ ਹੋਇਆ ਤੇ ਭੂਤਨੇ ਨੂੰ ਆਖਿਓ ਸੁ-“ਜੇ ਇਹ ਲੂੰਬੜ ਵਾਂਗ ਇਕ ਦੂਜੇ ਨੂੰ ਧੋਖਾ ਦੇਂਦੇ ਹਨ, ਤਾਂ ਇਹ ਤਾਂ ਛੇਤੀ ਹੀ ਮੇਰੇ ਚੇਲੇ ਬਣ ਜਾਣਗੇ।"

ਜੱਟ ਅਤੇ ਉਸ ਦੇ ਪ੍ਰਾਹੁਣੇ ਇਕ ਇਕ ਗਲਾਸ ਹੋਰ ਡਟਾਕੇ ਆ-ਮੁਹਾਰੇ ਬਕਣ ਲਗੇ। ਹੁਣ ਪਿਆਰ ਦੀਆਂ ਗਲਾਂ ਛਡਕੇ ਉਹਨਾਂ ਨੇ ਇਕ ਦੂਜੇ ਵਲ ਰੋਹ ਭਰੀ ਨਜ਼ਰ ਨਾਲ ਵੇਖਿਆ ਤੇ ਪਹਿਲਾਂ ਗਾਲ੍ਹਾਂ